ਜੇ ਤੁਸੀਂ ਕੋਈ ਨਵਾਂ ਕਾਰੋਬਾਰ ਚਲਾਉਣ ਦਾ ਫੈਸਲਾ ਕਰ ਲੈਂਦੇ ਹੋ, ਤੁਹਾਨੂੰ ਕੁਝ ਸਮਾਂ ਆਪਣੇ ਕਾਰੋਬਾਰ ਦਾ ਵਿਚਾਰ ਵਿਕਸਤ ਕਰਦਿਆਂ ਲੱਗ ਜਾਂਦਾ ਹੈ। ਮੁਹਿੰਮਕਾਰ ਹੋਣ ਦੇ ਸਭ ਤੋਂ ਵੱਡੇ ਫਾਇਦਿਆਂ ਵਿੱਚੋਂ ਇੱਕ ਹੈ ਕਿ ਆਪਣੀ ਪਸੰਦ ਦੇ ਕਿਸੇ ਆਹਰ ਲੱਗ ਸਕਦੇ ਹੋ, ਜਿਸ ਬਾਰੇ ਤੁਹਾਡੇ ਵਿੱਚ ਜਜ਼ਬਾ ਹੋਵੇ। ਬਦਕਿਸਮਤੀ ਨਾਲ, ਜਜ਼ਬੇ ਨਾਲ ਹਮੇਸ਼ਾ ਮੁਨਾਫਾ ਨਹੀਂ ਹੁੰਦਾ।
ਅਧਿਐਨ, ਅਧਿਐਨ, ਅਧਿਐਨ! ਆਪਣੇ ਸੰਭਾਵੀ ਉਤਪਾਦ ਜਾਂ ਸੇਵਾ ਬਾਰੇ, ਆਪਣੇ ਮੁਕਾਬਲੇ ਦੇ ਕਾਰੋਬਾਰਾਂ ਬਾਰੇ ਅਤੇ ਆਪਣੇ ਸੰਭਾਵੀ ਗਾਹਕਾਂ ਦੀਆਂ ਲੋੜਾਂ ਅਤੇ ਇੱਛਾਵਾਂ ਬਾਰੇ ਜਿੰਨ੍ਹੀ ਜ਼ਿਆਦਾ ਜਾਣਕਾਰੀ ਤੁਸੀਂ ਇਕੱਠੀ ਕਰ ਸਕੋਂਗੇ, ਉਨ੍ਹੇ ਵੱਧ ਕਾਮਯਾਬ ਤੁਸੀਂ ਹੋਵੋਂਗੇ।
ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਵਿਚਾਰ ਦਾ ਮੁੱਲਾਂਕਣ ਕਰਨਾ ਪੈਣਾ ਹੈ, ਅਤੇ ਇਹ ਤੈਅ ਕਰਨਾ ਪੈਣਾ ਹੈ ਕਿ ਉਸ ਵਿਚਾਰ ਤੋਂ ਮੁਨਾਫ਼ਾ ਕਮਾਉਣ ਦੀ ਤੁਹਾਡੀ ਕੀ ਗੁੰਜਾਇਸ਼ ਹੈ। ਇਸ ਦਸਤਾਵੇਜ ਵਿੱਚ ਕੁੱਝ ਉਹ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਵਿਚਾਰ ਦਾ ਜਾਇਜਾ਼ ਲੈਣ ਵੇਲ਼ੇ ਗ਼ੌਰ ਕਰਨਾ ਚਾਹੀਦਾ ਹੈ।
ਤੁਹਾਨੂੰ ਇਹ ਵੇਖਣ ਲਈ ਅਧਿਐਨ ਕਰਨਾ ਪਵੇਗਾ ਕਿ ਕੀ ਤੁਹਾਡਾ ਵਿਚਾਰ ਸੱਚੀਂ ਮੂਲ ਹੈ ਜਾਂ ਕੀ ਕੋਈ ਹੋਰ ਕਾਰੋਬਾਰ ਅਜਿਹਾ ਹੀ ਕੋਈ ਉਤਪਾਦ ਜਾਂ ਸੇਵਾ ਪੇਸ਼ ਕਰ ਰਿਹਾ ਹੈ। ਕਿਸੇ ਨਵੀਂ ਮਾਰਕੀਟ ਵਿੱਚ ਕੰਮ ਚਲਾਉਣਾ, ਜਿਵੇਂ ਕੋਈ ਅਜਿਹੀ ਗੱਲ ਜੋ ਹੋਰ ਕੋਈ ਵੀ ਨਾ ਕਰ ਰਿਹਾ ਹੋਵੇ, ਕਿਸੇ ਮਿਲਦੇ-ਜੁਲਦੇ ਉਤਪਾਦ ਜਾਂ ਸੇਵਾ ਨਾਲ ਮੁਕਾਬਲਾ ਕਰਨ ਨਾਲੋਂ ਵਧੇਰੇ ਲਾਹੇਵੰਦ ਹੋ ਸਕਦੀ ਹੈ। ਕੋਈ ਕਾਰੋਬਾਰੀ ਮਾਹਿਰ ਜਾਂ ਸਲਾਹਕਾਰ ਤੁਹਾਨੂੰ ਆਪਣੇ ਮੂਲ ਕਾਰੋਬਾਰੀ ਵਿਚਾਰ ਦਾ ਮੁੱਲਾਂਕਣ ਕਰਨ ਜਾਂ ਇਸ ਨੂੰ ਨਿਖਾਰਨ ਵਿੱਚ ਮਦਦ ਕਰ ਸਕਦਾ ਹੈ।
ਸ਼ਾਨਦਾਰ ਵਿਚਾਰਾਂ ਤੋਂ ਕਾਮਯਾਬ ਕਾਰੋਬਾਰ ਤਦ ਹੀ ਉਪਜ ਸਕਦੇ ਹਨ ਜੇ ਲੋਕ ਉਤਪਾਦ ਜਾਂ ਸੇਵਾ ਲਈ ਪੈਸੇ ਅਦਾ ਕਰਨ ਲਈ ਤਿਆਰ ਹੋਣ।
ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਚੀਜ਼ ਦੀ ਵਿਕਰੀ ਕਰ ਸਕੋਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਵਿਕਰੀ ਕਰ ਕਿਸ ਨੂੰ ਰਹੇ ਹੋ। ਜੇ ਤੁਸੀਂ ਇਹ ਤੈਅ ਨਹੀਂ ਕਰ ਪਾਉਂਦੇ ਕਿ ਤੁਹਾਡੀ ਟੀਚੇ ਦੀ ਮਾਰਕੀਟ ਕਿਹੜੀ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਅਨੇਕਾਂ ਹੀ ਵੱਖ-ਵੱਖ ਗਾਹਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕਰੋਂਗੇ ਅਤੇ ਅਖ਼ੀਰ ਵਿੱਚ ਤੁਹਾਡੇ ਉਤਪਾਦਨ ਨੂੰ ਪਸੰਦ ਕਰਨ ਵਾਲਾ ਜਾਂ ਸੇਵਾ ਦੀ ਲੋੜ ਵਾਲਾ ਕੋਈ ਹੋਵੇਗਾ ਹੀ ਨਹੀਂ।
ਅਧਿਐਨ ਰਾਹੀਂ ਤੁਸੀਂ ਉਸ ਉਮਰ ਵਰਗ, ਔਰਤ ਜਾਂ ਮਰਦ ਵਰਗ, ਜੀਵਨ-ਸ਼ੈਲੀ, ਅਤੇ ਆਬਾਦੀ ਨਾਲ ਸੰਬੰਧਤ ਲੋਕਾਂ ਦੀਆਂ ਖਾਸੀਅਤਾਂ ਦੀ ਸ਼ਨਾਖ਼ਤ ਕਰੋਂਗੇ ਜਿਨ੍ਹਾਂ ਨੇ ਤੁਹਾਡੇ ਉਤਪਾਦ ਜਾਂ ਸੇਵਾ ਵਿੱਚ ਰੁਚੀ ਵਿਖਾਈ ਹੈ। ਇਹ ਅਜਿਹੇ ਅੰਕੜੇ, ਵਿਸ਼ਲੇਸ਼ਣ, ਅੰਕ, ਅਤੇ ਸਮਰਥਕ ਤੱਥ ਪ੍ਰਦਾਨ ਕਰਨ ਲਈ ਅਹਿਮ ਹੈ ਜਿਹੜੇ ਪਾਠਕ ਨੂੰ ਦੱਸ ਸਕਣ ਕਿ ਤੁਹਾਡੇ ਉਤਪਾਦ ਜਾਂ ਸੇਵਾ ਦੀ ਮੰਗ ਮੌਜੂਦ ਹੈ।
ਆਪਣੇ ਗਾਹਕਾਂ ਦੀ ਇੱਕ ਸਾਧਾਰਣ ਰੂਪ-ਰੇਖਾ ਬਣਾਉਣ ਲੱਗਿਆਂ ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੇਠ ਲਿਖੀਆਂ ਹੱਦਾਂ ਨਾਲ ਬਿਆਨ ਕਰੋਂ:
ਮਿਸਾਲ ਵਜੋਂ, ਕੱਪੜੇ ਦਾ ਕੋਈ ਨਿਰਮਾਤਾ ਅਨੇਕਾਂ ਸੰਭਾਵੀ ਟੀਚਾ ਮਾਰਕੀਟਾਂ `ਤੇ ਵਿਚਾਰ ਕਰ ਸਕਦਾ ਹੈ: ਰਿੜ੍ਹਨ ਵਾਲੇ ਬਾਲ, ਐਥਲੀਟ, ਜਾਂ ਕਿਸ਼ੋਰ ਪੀੜੀ। ਆਪਣੀਆਂ ਸੰਭਾਵੀ ਮਾਰਕੀਟਾਂ ਵਿੱਚੋਂ ਹਰ ਇੱਕ ਦੀ ਇੱਕ ਰੂਪ-ਰੇਖਾ ਤਿਆਰ ਕਰ ਕੇ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਕਿਹੜੀ ਹਕੀਕੀ, ਘੱਟ ਜ਼ੋਖਮ ਵਾਲੀ, ਜਾਂ ਮੁਨਾਫ਼ਾ ਦੇਣ ਦੀ ਵਧੇਰੇ ਗੁੰਜਾਇਸ਼ ਵਾਲੀ ਹੈ। ਸਭ ਤੋਂ ਵੱਧ ਸੰਭਾਵਨਾ ਵਾਲੇ ਗਰੁੱਪਾਂ ਦਾ ਇੱਕ ਅਜ਼ਮਾਇਸ਼ੀ ਸਰਵੇਖਣ ਤੁਹਾਨੂੰ ਅਸਲ ਟੀਚਾ ਮੰਡੀਆਂ ਨੂੰ ਗੁੰਜਾਇਸ਼ ਦੀ ਅਣਹੋਂਦ ਵਧੇਰੇ ਹੋਣ ਵਾਲੀਆਂ ਤੋਂ ਨਿਖੇੜਨ ਵਿੱਚ ਵੀ ਮਦਦ ਦੇ ਸਕਦਾ ਹੈ।
ਇੱਕ ਵਾਰੀ ਤੁਸੀਂ ਆਪਣੇ ਟੀਚਾ-ਗਾਹਕਾਂ ਨੂੰ ਸਪਸ਼ਟ ਕਰ ਲਵੋਂ, ਫਿਰ ਤੁਸੀਂ ਉਨ੍ਹਾਂ ਦੀ ਲੋੜਾਂ ਅਤੇ ਤਰਜੀਹਾਂ ਬਾਰੇ ਸਿੱਖਣਾ ਚਾਹੋਂਗੇ। ਆਪਣੇ ਸੰਭਾਵੀ ਗਾਹਕਾਂ ਬਾਰੇ ਸਿੱਖੀਆਂ ਜਾਣ ਵਾਲੀਆਂ ਅਨੇਕਾਂ ਗੱਲਾਂ ਵਿੱਚੋਂ ਕੁੱਝ ਇਹ ਹੋਣਗੀਆਂ:
ਯਾਦ ਰੱਖੋ, ਜੇ ਤੁਸੀਂ ਆਪਣੇ ਗਾਹਕਾਂ ਦੀ ਰੂਪ-ਰੇਖਾ ਤਿਆਰ ਕਰਨਾ ਚਾਹੁੰਦੇ ਹੋਵੋਂ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਦੇ ਹੋਵੋਂ ਤਾਂ ਤੁਹਾਨੂੰ ਮਾਰਕੀਟ ਦਾ ਅਧਿਐਨ ਕਰਨਾ ਪਵੇਗਾ।
ਇੱਕ ਵਾਰੀ ਤੁਸੀਂ ਜਾਣ ਲਵੋਂ ਕਿ ਤੁਹਾਡੇ ਗਾਹਕ ਕੌਣ ਹਨ, ਤੁਹਾਨੂੰ ਪਤਾ ਕਰਨਾ ਪਵੇਗਾ ਕਿ ਮਿਲਦੇ-ਜੁਲਦੇ ਉਤਪਾਦ ਹੋਰ ਕੌਣ ਵੇਚ ਰਿਹਾ ਹੈ, ਅਤੇ ਉਹ ਇਨ੍ਹਾਂ ਦੀ ਵਿਕਰੀ ਕਿੱਥੇ ਕਰ ਰਹੇ ਹਨ। ਕੀ ਤੁਸੀਂ ਕਿਸੇ ਅਜਿਹੇ ਪਦਾਰਥ ਦਾ ਮੁਕਾਬਲਾ ਕਰਨਾ ਚਾਹੋਂਗੇ ਜਿਸ ਦਾ ਪਹਿਲਾਂ ਹੀ ਮੰਡੀਕਰਨ ਹੋ ਚੁੱਕਿਆ ਹੋਵੇ? ਜੇ ਤੁਹਾਡਾ ਵਿਚਾਰ ਕਿਸੇ ਖ਼ਪਤਕਾਰ ਉਤਪਾਦ ਬਾਰੇ ਹੈ ਤਾਂ ਸਟੋਰਾਂ ਜਾਂ ਕੈਟਾਲਾਗਾਂ ਨੂੰ ਪੜਤਾਲੋ ਜਾਂ ਵਪਾਰਕ ਨੁਮਾਇਸ਼ਾਂ ਵਿੱਚ ਜਾ ਕੇ ਪਤਾ ਲਾਓ ਕਿ ਹੋਰ ਕਿਹੜੇ ਉਤਪਾਦ ਉਪਲਬਧ ਹਨ ਅਤੇ ਕਿਹੜੀਆਂ ਕੰਪਨੀਆਂ ਉਨ੍ਹਾਂ ਦਾ ਮੰਡੀਕਰਨ ਕਰਦੀਆਂ ਹਨ। ਤੁਹਾਨੂੰ ਇਹ ਪਤਾ ਕਰਨਾ ਪਵੇਗਾ ਕਿ ਤੁਹਾਡੇ ਮੁਕਾਬਲੇ ਦੇ ਕਾਰੋਬਾਰ ਤੋਂ ਖਰੀਦ ਕਰਨ ਦੀ ਜਗ੍ਹਾ ਗਾਹਕ ਤੁਹਾਡੇ ਤੋਂ ਕਿਉਂ ਖਰੀਦੇਗਾ। ਕੀ ਤੁਹਾਡਾ ਉਤਪਾਦ ਜ਼ਿਆਦਾ ਵਧੀਆ ਹੈ ਜਾਂ ਕੀ ਤੁਹਾਡੀ ਕੀਮਤ ਮੁਕਾਬਲੇ ਦੇ ਕਾਰੋਬਾਰਾਂ ਦੀ ਕੀਮਤ ਤੋਂ ਥੋੜ੍ਹੀ ਹੈ? ਇਹ ਪਤਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਮੌਜੂਦ ਅੰਕੜਿਆਂ ਦੀ ਵਰਤੋਂ ਕਰਦਿਆਂ ਮਾਰਕੀਟ ਦਾ ਅਧਿਐਨ ਕਰਨਾ ਜਾਂ ਖੁਦ ਆਪਣਾ ਸਰਵੇਖਣਾ ਕਰਨਾ।
ਆਪਣੇ ਉਤਪਾਦ ਜਾਂ ਸੇਵਾ ਦੇ ਵਿਤਰਣ ਲਈ ਤੁਸੀਂ ਜਾਂ ਤਾਂ ਖੁਦ ਆਪਣੀ ਕੰਪਨੀ ਸ਼ੁਰੂ ਕਰ ਸਕਦੇ ਹੋ, ਜਾਂ ਤੁਹਾਡਾ ਉਤਪਾਦ ਜਾਂ ਸੇਵਾ ਤੁਹਾਡੇ ਤੋਂ ਖਰੀਦਣ ਵਾਲੀ ਕਿਸੇ ਮੌਜੂਦਾ ਕੰਪਨੀ ਦੀ ਖੋਜ ਕਰ ਸਕਦੇ ਹੋ। ਕਿਸੇ ਦੂਜੀ ਕੰਪਨੀ ਨੂੰ ਆਪਣਾ ਉਤਪਾਦ ਜਾਂ ਸੇਵਾ ਦੇ ਵਿਤਰਨ ਲਈ ਰਜ਼ਾਮੰਦ ਕਰਨ ਨਾਲੋਂ ਖੁਦ ਆਪਣੀ ਕੰਪਨੀ ਖੋਲ੍ਹਣਾ ਸੌਖਾ ਹੋ ਸਕਦਾ ਹੈ। ਬਹੁਤੇ ਸੰਭਾਵੀ ਗਾਹਕ ਕਿਸੇ ਆਜ਼ਾਦ ਵਿਅਕਤੀ ਦੇ ਉਤਪਾਦ ਜਾਂ ਕਾਢ ਨੂੰ ਹਾਸਲ ਕਰਨ ਨਾਲੋਂ ਸਪਲਾਇਰ ਵਜੋਂ ਕੰਮ ਕਰ ਰਹੀ ਕਿਸੇ ਕੰਪਨੀ ਨਾਲ ਵਾਹ ਰੱਖਣ ਨੂੰ ਵਧੇਰੇ ਤਰਜੀਹ ਦੇਣਗੇ।
ਕੋਈ ਵੀ ਵਿਚਾਰ ਜਾਂ ਕਾਢ ਉਦੋਂ ਹੀ ਫਾਇਦੇਮੰਦ ਹੈ ਜਦੋਂ ਗਾਹਕ ਇਸ ਨੂੰ ਖਰੀਦਣ। ਕੀ ਤੁਸੀਂ ਇਸ ਗੱਲ `ਤੇ ਵਿਚਾਰ ਕੀਤਾ ਹੈ ਕਿ ਗਾਹਕਾਂ ਨੂੰ ਤੁਹਾਡੇ ਉਤਪਾਦ ਬਾਰੇ ਕੌਣ ਦੱਸੇਗਾ ਜਾਂ ਉਸ ਨੂੰ ਇਸ ਬਾਰੇ ਕਿਵੇਂ ਪਤਾ ਲੱਗੇਗਾ? ਆਪਣੇ ਉਤਪਾਦ ਨੂੰ ਮਾਰਕੀਟ ਵਿੱਚ ਪ੍ਰਚਾਰਨ ਦੇ ਕੁੱਝ ਢੰਗ ਹਨ :
ਤੁਹਾਨੂੰ ਆਪਣੇ ਵਿਚਾਰ, ਕਾਢ ਜਾਂ ਉਤਪਾਦ ਨੂੰ ਦੂਜਿਆਂ ਵੱਲੋਂ ਨਕਲ ਕੀਤੇ ਜਾਣ ਤੋਂ ਬਚਾਉਣਾ ਚਾਹੀਦਾ ਹੈ। ਤੁਹਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਕੀ ਤੁਹਾਡੀ ਬੌਧਿਕ ਗਤੀਵਿਧੀ ਦਾ ਸਾਰਥਕ ਨਤੀਜਾ ਕਿਸੇ ਬੌਧਿਕ ਜਾਇਦਾਦ ਦੀ ਹਿਫਾਜ਼ਤ ਦੇ ਲਾਇਕ ਹੈ ਜਾਂ ਨਹੀਂ, ਅਤੇ ਇਹ ਕਿਵੇਂ ਮਿਲ ਸਕਦੀ ਹੈ।
ਆਪਣੇ ਕਾਰੋਬਾਰੀ ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਕੀ ਅਜਿਹੇ ਕੋਈ ਨਿਯਮ ਮੌਜੂਦ ਹਨ ਜੋ ਤੁਹਾਨੂੰ ਆਪਣੇ ਪ੍ਰਸਤਾਵਿਤ ਉਤਪਾਦ ਜਾਂ ਸੇਵਾ ਨੂੰ ਚਲਾਉਣ ਤੋਂ ਰੋਕਣਗੇ ਜਾਂ ਇਸ ਨੂੰ ਸੀਮਤ ਕਰਨਗੇ।
ਇੱਕ ਠੋਸ ਕਾਰੋਬਾਰੀ ਯੋਜਨਾ ਵਿਕਸਤ ਕਰਨਾ ਕਿਸੇ ਕਾਰੋਬਾਰ ਦੀ ਕਾਮਯਾਬੀ ਲਈ ਬੜੀ ਨਾਜ਼ੁਕ ਗੱਲ ਹੁੰਦੀ ਹੈ। ਕਾਰੋਬਾਰੀ ਯੋਜਨਾ ਇਹ ਤੈਅ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ ਕਿ ਤੁਹਾਨੂੰ ਕਾਰੋਬਾਰ ਸ਼ੁਰੂ ਕਰਨ ਲਈ ਕਿੰਨ੍ਹੇ ਕੁ ਪੈਸੇ ਦੀ ਲੋੜ ਹੈ। ਨਾਲ ਹੀ, ਕੋਈ ਉਧਾਰ ਦੇਣ ਵਾਲਾ ਜਾਂ ਨਿਵੇਸ਼ਕਾਰ ਪੈਸਾ ਦਿੱਤੇ ਜਾਣ ਲਈ ਤੁਹਾਡੀ ਪਾਤਰਤਾ ਵੇਖਣ ਲਈ ਇਸ ਨੂੰ ਪੜਤਾਲੇਗਾ। ਤੁਹਾਡੀਆਂ ਯੋਜਨਾਵਾਂ ਵਿੱਚ ਇਹ ਸਪਸ਼ਟ ਲਿਖਿਆ ਹੋਣਾ ਚਾਹੀਦਾ ਹੈ ਕਿ ਤੁਸੀਂ ਪੈਸਾ ਕਿਵੇਂ ਬਣਾਉਣਾ ਵਿਉਂਤ ਰਹੇ ਹੋ, ਅਤੇ ਇਸ ਵਿੱਚ ਪਹਿਲੇ ਸਾਲ ਦੀ ਵਿਕਰੀ ਦੀ ਪੇਸ਼ਨਗੋਈ ਹੋਣੀ ਚਾਹੀਦੀ ਹੈ। ਆਪਣੇ ਅੰਦਾਜ਼ਿਆਂ ਨੂੰ ਮਾਰਕੀਟ ਦੇ ਆਕਾਰ, ਆਪਣੇ ਮੁਕਾਬਲੇ ਦੇ ਕਾਰੋਬਾਰਾਂ, ਆਪਣੀ ਕੀਮਤ, ਅਤੇ ਉਦਯੋਗ ਦੇ ਰੁਝਾਨਾਂ ਅਨੁਸਾਰ ਰੱਖੋ। ਅਤੇ ਰਸਦਾਂ, ਜਗ੍ਹਾ ਦੇ ਕਿਰਾਏ, ਤਨਖ਼ਾਹਾਂ ਅਤੇ ਬੀਮਾ ਆਦਿ ਲਈ ਅੰਦਾਜ਼ਨ ਖ਼ਰਚਿਆਂ ਨੂੰ ਵੀ ਸ਼ਾਮਲ ਕਰੋ।
ਜਦੋਂ ਤੁਸੀਂ ਹਾਲੇ ਇਸ ਵਿਚਾਰ ਉੱਤੇ ਗ਼ੌਰ ਕਰ ਹੀ ਰਹੇ ਹੋ, ਤੁਹਾਨੂੰ ਇਸ ਦੌਰਾਨ ਕੁੱਝ ਮਦਦ ਹਾਸਲ ਕਰਨੀ ਚਾਹੀਦੀ ਹੈ। ਤੁਹਾਨੂੰ ਪੇਸ਼ਾਵਰ ਸਲਾਹਕਾਰਾਂ, ਜਿਵੇਂ ਵਕੀਲਾਂ, ਅਕਾਊਂਟੈਂਟਾਂ, ਅਤੇ ਕਾਰੋਬਾਰੀ ਸਲਾਹਕਾਰਾਂ ਕੋਲੋਂ ਮਦਦ ਮਿਲ ਸਕਦੀ ਹੈ। ਆਪਣੇ ਨੇੜੇ ਦੇ ਕਿਸੇ ਪੇਸ਼ਾਵਰ ਵਿਅਕਤੀ ਦਾ ਪਤਾ ਲਾਉਣ ਲਈ ਕਨੇਡੀਅਨ ਕੰਪਨੀਆਂ ਦੀ ਡਾਇਰੈਕਟਰੀ ਵੇਖੋ।
ਆਪਣੇ ਵਿਚਾਰ ਵਿਕਸਤ ਕਰਨ ਅਤੇ ਹੋਰ ਕਾਰੋਬਾਰੀ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਲਈ Canada Business Ontario / Entreprises Canada Ontario (ਕਨੇਡਾ ਬਿਜ਼ਨਸ ਓਨਟੇਰੀਓ) ਨਾਲ ਅੱਜ ਹੀ ਸੰਪਰਕ ਕਰੋ। ਫ਼ੋਨ ਸੇਵਾ ਅੰਗਰੇਜ਼ੀ ਜਾਂ ਫਰਾਂਸੀਸੀ ਬੋਲੀ ਵਿੱਚ ਉਪਲਬਧ ਹੈ।
1-888-745-8888
ਟੀਟੀਵਾਈ : 1-800-457-8466