ਵਪਾਰਕ ਬਣਤਰ: ਕਿਹਡ਼ੀ ਤੁਹਾਡੇ ਲਈ ਠੀਕ ਹੈ?

ਪਹਿਲੀ ਵਾਰ ਦੇ ਉੱਦਮਕਾਰਾਂ ਲਈ ਕੋਈ ਕਾਰੋਬਾਰ ਸ਼ੁਰੂ ਕਰਨਾ ਕਾਫੀ ਮੁਸ਼ਕਲ ਹੋ ਸਕਦਾ ਹੈ। Canada Business Ontario / Entreprises Canada Ontario ਤੁਹਾਡਾ ਜਾਣਕਾਰੀ ਸੰਪਰਕ ਹੈ ਅਤੇ ਸ਼ੁਰੂ ਤੋਂ ਆਖਿਰ ਤਕ ਤੁਹਾਡੀ ਮਦਦ ਕਰੇਗਾ।

ਆਪਣਾ ਕਾਰੋਬਾਰ ਸ਼ੁਰੂ ਕਰਨ ਵੇਲੇ ਇਹੋ ਜਿਹਾ ਢਾਂਚਾ ਚੁਣੋ ਜਿਹੜਾ ਤੁਹਾਡੀਆੰ ਲੋੜਾਂ ਦੇ ਸਭ ਤੋਂ ਵੱਧ ਅਨੁਕੂਲ ਹੋਵੇ। ਓਨਟੇਰੀਓ ਵਿੱਚ ਕਾਰੋਬਾਰੀ ਢਾਂਚੇ ਚਾਰ ਕਿਸਮ ਦੇ ਹੁੰਦੇ ਹਨ: ਇਕੋ-ਇਕ ਮਲਕੀਅਤ, ਸਾਂਝੇਦਾਰੀਆਂ, ਨਿਗਮ ਅਤੇ ਸਹਿਕਾਰਿਤਾਵਾਂ।

ਇੱਕੋ-ਇਕ ਮਲਕੀਅਤ ਅਤੇ ਸਾਂਝੇਦਾਰੀਆਂ

ਇੱਕੋ-ਇਕ ਮਲਕੀਅਤ ਜਾਂ ਸਾਂਝੇਦਾਰੀਆਂ ਕਾਰੋਬਾਰ ਸ਼ੁਰੂ ਕਰਨ ਦਾ ਸਭ ਤੋਂ ਆਸਾਨ ਅਤੇ ਆਮ ਤਰੀਕਾ ਹੈ ਪਰ ਕਾਰੋਬਾਰ ਦੀ ਸਾਰੀ ਜ਼ਿੰਮੇਵਾਰੀ ਮਾਲਕ ਦੇ ਤੌਰ 'ਤੇ ਤੁਹਾਡੇ ਉੱਤੇ ਹੁੰਦੀ ਹੈ।

ਫ਼ਾਇਦੇ ਨੁਕਸਾਨ
ਤੁਸੀਂ ਛੇਤੀ ਅਤੇ ਆਸਾਨੀ ਨਾਲ ਰਜਿਸਟਰ ਕਰਵਾ ਸਕਦੇ ਹੋ। ਤੁਹਾਡੇ ਲਈ ਹਰ 5 ਸਾਲ ਬਾਅਦ ਆਪਣੀ ਰਜਿਸਟੇ੍ਸ਼ਨ ਨਵੀਂ ਕਰਵਾਉਣੀ ਜ਼ਰੂਰੀ ਹੈ ।
ਤੁਸੀਂ ਵਪਾਰ ਰਜਿਸਟੇ੍ਸ਼ਨ ਦੀ ਲਾਗਤ ਘਟਾ ਸਕਦੇ ਹੋ। ਤੁਸੀਂ ਅਤੇ ਤੁਹਾਡੇ ਸਾਂਝੀਦਾਰ ਨਿਜੀ ਤੌਰ ਤੇ ਵਪਾਰ ਲਈ ਜ਼ਿੱਮੇਵਾਰ ਹੋ।
ਤੁਸੀਂ ਸਾਰੇ ਕਾਰੋਬਾਰਾਂ ਦੇ ਨਫ਼ੇ ਸਿੱਧੇ ਪਾ੍ਪਤ ਕਰ ਸਕਦੇ ਹੋ। ਤੁਹਾਡਾ ਬਿਜਨਸ ਨਾਮ ਸੁਰੱਖਿਅਤ ਨਹੀਂ ਹੈ।
ਤੁਸੀਂ ਵਪਾਰ ਦੇ ਸਾਰੇ ਫ਼ੈਸਲੇ ਕਰਦੇ ਹੋ । ਤੁਹਾਡੀ ਆਮਦਨੀ ਨੂੰ ਤੁਹਾਡੇ ਨਿਜੀ ਦਰ ਤੇ ਕਰ ਲਾਇਆ ਜਾਂਦਾ ਹੈ ।

ਨਿਗਮਾਂ

ਨਿਗਮ ਇੱਕ ਕਾਨੂੰਨੀ ਹਸਤੀ ਹੁੰਦੀ ਹੈ ਜਿਹਡ਼ੀ ਵਪਾਰ ਨੂੰ ਇਹਦੇ ਮਾਲਕ/ਚਲਾਉਣ ਵਾਲੇ ਤੇਂ ਵੱਖਰਾ ਕਰਦੀ ਹੈ। ਤੁਸੀਂ ਸੰਘੀ ਜਾਂ ਪ੍ਰਾਂਤੀ ਤੌਰ ਤੇ ਨਿਗਮਤ ਹੋਣਾ ਚੁਣ ਸਕਦੇ ਹੋ ਅਤੇ ਹਰ ਚੋਣ ਦੇ ਇਹਦੇ ਆਪਣੇ ਫ਼ਾਇਦੇ ਅਤੇ ਨੁਕਸਾਨ ਹਨ।

ਫ਼ਾਇਦੇ ਨੁਕਸਾਨ
ਤੁਹਾਡੀ ਨਿਜੀ ਜ਼ਿੰਮੇਵਾਰੀ ਸੀਮਿਤ ਹੈ। ਤੁਹਾਡੇ ਲਈ ਸਾਲਾਨਾ ਦਾਖਲੇ ਭਰਨਾ ਅਤੇ ਨਿਗਮ ਰਿਕਾਰਡ ਦੇਣਾ ਜ਼ਰੂਰੀ ਹੈ।
ਤੁਹਾਡਾ ਵਪਾਰਕ ਨਾਮ ਸੁਰੱਖਿਅਤ ਹੈ। ਤੁਸੀਂ ਨਿਗਮ ਸਥਾਪਨਾ ਲਈ ਬਾਕੀ ਵਪਾਰ ਕਿਸਮਾਂ ਨਾਲੋਂ ਵੱਧ ਕੀਮਤ ਦੇਵੋਗੇ।
ਤੁਸੀਂ ਮਲਕੀਅਤ ਬਦਲ ਸਕਦੇ ਹੋ। ਤੁਹਾਨੂੰ ਵਸਨੀਕਤਾ ਜਾਂ ਨਾਗਰਿਕਤਾ ਦਾ ਸਬੂਤ ਦੇਣਾ ਪੈ ਸਕਦਾ ਹੈ ।
ਤੁਸੀਂ ਨਿਗਮ ਦੇ ਤੌਰ ਤੇ ਘੱਟ ਕਰ ਲਈ ਯੋਗ ਹੋ ਸਕਦੇ ਹੋ ।  

ਸਹਿਕਾਰਿਤਾਵਾਂ (ਨਫ਼ੇ ਲਈ ਅਤੇ ਬਿਨਾ-ਨਫ਼ੇ ਦੇ)

ਸਹਿਕਾਰਿਤਾ ਇੱਕ ਨਿਗਮ ਹੈ ਜਿਹਡ਼ੀ ਉਸਦੇ ਮੈਂਬਰਾਂ ਦੁਆਰਾ ਸੰਗਠਿਤ ਅਤੇ ਸੰਚਾਲਿਤ ਕੀਤੀ ਜਾਂਦੀ ਹੈ। ਇਹ ਨਫ਼ੇ ਜਾਂ ਬਿਨਾ-ਨਫ਼ੇ ਦੇ ਚਲਾਉਣ ਲਈ ਸਥਾਪਤ ਕੀਤੀ ਜਾ ਸਕਦੀ ਹੈ। ਇੱਕ ਨਿਗਮ ਵਾਂਗ, ਇਹ ਪ੍ਰਾਂਤੀ ਜਾਂ ਸੰਘੀ ਤੌਰ ਤੇ ਰਜਿਸਟਰ ਕੀਤੀ ਜਾ ਸਕਦੀ ਹੈ ਅਤੇ ਹਰ ਚੋਣ ਦੇ ਆਪਣੇ ਫ਼ਾਇਦੇ ਅਤੇ ਨੁਕਸਾਨ ਹਨ।

ਫ਼ਾਇਦੇ ਨੁਕਸਾਨ
ਤੁਹਾਡੀ ਜ਼ਿੰਮੇਵਾਰੀ ਸੀਮਿਤ ਹੋਵੇਗੀ। ਤੁਹਾਨੂੰ ਮੈਂਬਰਾਂ ਵਿਚਕਾਰ ਝਗਡ਼ੇ ਨਿਪਟਾਉਣੇ ਪੈਣਗੇ ।
ਤੁਹਾਡੇ ਨਫ਼ੇ ਮੈਂਬਰਾਂ ਵਿਚਕਾਰ ਵੰਡੇ ਜਾਣਗੇ। ਤੁਹਾਡੇ ਫ਼ੈਸਲੇ ਕਰਨ ਦੀ ਕਾਰਵਾਈ ਜਿਆਦਾ ਸਮਾਂ ਲੈ ਸਕਦੀ ਹੈ ।
ਤੁਹਾਡੀ ਸਹਿਕਾਰਿਤਾ ਜਨਤੰਤਰੀ ਤੌਰ ਤੇ ਸੰਚਾਲਿਤ ਹੁੰਦੀ ਹੈ (ਇੱਕ ਮੈਂਬਰ, ਇੱਕ ਵੋਟ) ਤੁਹਾਨੂੰ ਕਾਮਯਾਬ ਹੋਣ ਲਈ ਸਾਰੇ ਮੈਂਬਰਾਂ ਦੇ ਸੰਮਿਲਤ ਹੋਣ ਦੀ ਜ਼ਰੂਰਤ ਹੋਵੇਗੀ ।

ਭਿੰਨ ਕਿਸਮ ਦੀਆਂ ਵਪਾਰ ਬਣਤਰਾਂ ਅਤੇ ਵਪਾਰਕ ਵਿਸ਼ਿਆਂ ਤੇ ਵਧੇਰੇ ਜਾਣਕਾਰੀ ਲਈ Canada Business Ontario / Entreprises Canada Ontario ਨੂੰ ਅੱਜ ਹੀ ਸੰਪਰਕ ਕਰੋ। ਟੈਲੀਫ਼ੋਨ ਸੇਵਾਵਾਂ ਅੰਗ੍ਰੇਜ਼ੀ ਅਤੇ ਫ਼੍ਰਾਂਸੀਸੀ ਵਿੱਚ ਉਪਲਬਧ ਹਨ।