ਵਪਾਰ ਸ਼ੁਰੂ ਕਰਨਾ

ਵਿਸ਼ਾ ਸੂਚੀ

ਧਿਆਨ ਦਿਓ: ਇਸ ਗਾਈਡ ਵਿਚਲੀ ਜਾਣਕਾਰੀ ਕਈ ਭਾਸ਼ਾਵਾਂ ਵਿੱਚ ਮੁਹੱਈਆ ਕੀਤੀ ਗਈ ਹੈ। ਦੂਜੇ ਵੈਬ ਪੰਨਿਆਂ ਅਤੇ ਵੈਬਸਾਈਟ ਦੇ ਲਿੰਕ ਆਮ ਤੌਰ 'ਤੇ ਸਿਰਫ ਇੰਗਲਿਸ਼ ਅਤੇ/ਜਾਂ ਫ੍ਰੈਂਚ ਵਿੱਚ ਉਪਲਬਧ ਹਨ।

ਇਸ ਤੋਂ ਪਹਿਲਾਂ ਕਿ ਤੁਸੀਂ ਸ਼ੁਰੂ ਕਰੋ: ਯੋਜਨਾ

ਸ਼ੁਰੂਆਤ ਕਰਨੀ: ਜ਼ਰੂਰੀ ਚੀਜ਼ਾਂ

ਹੋਰ ਸ੍ਰੋਤ

ਇਸ ਤੋਂ ਪਹਿਲਾਂ ਕਿ ਤੁਸੀਂ ਸ਼ੁਰੂ ਕਰੋ: ਯੋਜਨਾ

ਕਾਰੋਬਾਰ ਦੀ ਯੋਜਨਾ ਕੀ ਹੁੰਦੀ ਹੈ?

ਕਾਰੋਬਾਰ ਦੀ ਯੋਜਨਾ ਇੱਕ ਲਿਖਤੀ ਦਸਤਾਵੇਜ਼ ਹੁੰਦਾ ਹੈ ਜੋ ਤੁਹਾਡੇ ਕਾਰੋਬਾਰ ਦੇ ਉਦੇਸ਼ਾਂ ਅਤੇ ਰਣਨੀਤੀਆਂ, ਤੁਹਾਡੀਆਂ ਵਿੱਤੀ ਭਵਿੱਖਬਾਣੀਆਂ ਅਤੇ ਉਹ ਮਾਰਕੀਟ ਜਿਸ ਨੂੰ ਤੁਸੀਂ ਨਿਸ਼ਾਨਾ ਬਣਾ ਰਹੇ ਹੋ, ਦਾ ਵਰਣਨ ਕਰਦਾ ਹੈ। ਇਸ ਨਾਲ ਤੁਹਾਨੂੰ ਵਾਸਤਵਿਕ ਅਤੇ ਸਮਾਂਬੱਧ ਟੀਚੇ ਨਿਰਧਾਰਤ ਕਰਨ, ਬਾਹਰੀ ਫੰਡਿੰਗ ਪ੍ਰਾਪਤ ਕਰਨ, ਆਪਣੀ ਸਫਲਤਾ ਨੂੰ ਮਾਪਣ, ਕੰਮਕਾਜੀ ਲੋੜਾਂ ਨੂੰ ਸਪੱਸ਼ਟ ਕਰਨ ਅਤੇ ਉਚਿਤ ਵਿੱਤੀ ਭਵਿੱਖਬਾਣੀਆਂ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ। ਆਪਣੀ ਯੋਜਨਾ ਬਣਾਉਣ ਨਾਲ ਤੁਹਾਨੂੰ ਇਸ ਵੱਲ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਮਿਲੇਗੀ ਕਿ ਆਪਣਾ ਨਵਾਂ ਕਾਰੋਬਾਰ ਕਿਵੇਂ ਚਲਾਉਣ ਹੈ ਅਤੇ ਇਸ ਨੂੰ ਸਫਲ ਹੋਣ ਦੀ ਬਿਹਤਰੀਨ ਸੰਭਾਵਨਾ ਕਿਵੇਂ ਦੇਣੀ ਹੈ।
ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਦਾ ਸਿੱਧਾ ਸਬੰਧ ਤੁਹਾਡੇ ਕਾਰੋਬਾਰ ਦੀ ਯੋਜਨਾ ਦੀ ਮਜ਼ਬੂਤੀ ਨਾਲ ਹੁੰਦਾ ਹੈ। ਵਿੱਤੀ ਸੰਸਥਾਨਾਂ ਜਾਂ ਨਿਵੇਸ਼ਕਾਂ ਤੋਂ ਫੰਡਿੰਗ ਲਈ ਵਿਚਾਰ ਕੀਤੇ ਜਾਣ ਵਾਸਤੇ, ਤੁਹਾਨੂੰ ਇਹ ਜ਼ਰੂਰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਕਿ ਤੁਸੀਂ ਆਪਣੇ ਕਾਰੋਬਾਰ ਦੇ ਹਰੇਕ ਪਹਿਲੂ, ਅਤੇ ਇਸਦੀ ਮੁਨਾਫ਼ਾ ਕਮਾਉਣ ਦੀ ਸਮਰੱਥਾ ਨੂੰ ਸਮਝਦੇ ਹੋ।
ਕਾਰੋਬਾਰ ਦੀ ਯੋਜਨਾ ਮਹਿਜ਼ ਇੱਕ ਦਸਤਾਵੇਜ਼ ਨਹੀਂ ਹੁੰਦਾ ਜੋ ਤੁਸੀਂ ਉਧਾਰ ਦੇਣ ਵਾਲਿਆਂ ਅਤੇ ਨਿਵੇਸ਼ਕਾਂ ਨੂੰ ਪੇਸ਼ ਕਰਦੇ ਹੋ; ਇਹ ਤੁਹਾਡੇ ਕਾਰੋਬਾਰ ਦੇ ਅੱਗੇ ਵਧਣ ਅਤੇ ਪ੍ਰਗਤੀ ਕਰਨ ਲਈ ਯੋਜਨਾ ਬਣਾਉਣ ਵਿੱਚ ਵੀ ਤੁਹਾਡੀ ਮਦਦ ਕਰਦੀ ਹੈ। ਸਹੀ ਯੋਜਨਾਬੰਦੀ ਨਾਲ ਤੁਹਾਡੇ ਕਾਰੋਬਾਰ ਨੂੰ ਸਫਲ ਹੋਣ ਵਿੱਚ ਮਦਦ ਮਿਲ ਸਕਦੀ ਹੈ।
ਕਾਰੋਬਾਰ ਦੀ ਨਮੂਨਾ ਯੋਜਨਾ ਦੀਆਂ ਕਾਪੀਆਂ ਲਈ, ਸਾਨੂੰ ਇਸ ਨੰਬਰ 'ਤੇ ਕਾਲ ਕਰੋ:
1-888-576-4444
Réussir sa planification d'entreprise 
Gabarits et modèles de plans d'affaires

ਵਿੱਤੀ ਸਹਾਇਤਾ ਸੁਰੱਖਿਅਤ ਕਰਨੀ

Entreprises Canada ਤੁਹਾਡੇ ਕਾਰੋਬਾਰ ਲਈ ਸਰਕਾਰੀ ਵਿੱਤੀ ਸਹਾਇਤਾ ਦੀਆਂ ਚੋਣਾਂ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਅਜਿਹੇ ਪ੍ਰੋਗਰਾਮ ਹਨ ਜੋ ਕੈਨੇਡਾ ਭਰ ਵਿੱਚ ਕਾਰੋਬਾਰਾਂ 'ਤੇ ਲਾਗੂ ਹੁੰਦੇ ਹਨ, ਅਤੇ ਹੋਰ ਹਨ ਜੋ ਸਿਰਫ ਓਨਟੈਰੀਓ ਵਿਚਲੇ ਕਾਰੋਬਾਰਾਂ 'ਤੇ ਲਾਗੂ ਹੁੰਦੇ ਹਨ। ਕਿਸਮ ਅਨੁਸਾਰ ਵਿੱਤੀ ਸਹਾਇਤਾ ਨੂੰ ਬ੍ਰਾਊਜ਼ ਕਰਨ ਲਈ Entreprises Canada ਵਿੱਤੀ ਸਹਾਇਤਾ ਖੋਜ ਸਾਧਨ ਦੀ ਵਰਤੋਂ ਕਰੋ।

ਔਨਲਾਈਨ ਖੋਜ ਕਰੋ:
Entreprises Canada : Subvention et financement du gouvernement

ਕਾਰੋਬਾਰੀ ਢਾਂਚਾ ਚੁਣਨਾ

ਆਪਣਾ ਕਾਰੋਬਾਰ ਸ਼ੁਰੂ ਕਰਦੇ ਸਮੇਂ, ਕਾਰੋਬਾਰ ਦਾ ਅਜਿਹਾ ਢਾਂਚਾ ਚੁਣੋ ਜੋ ਤੁਹਾਡੀਆਂ ਲੋੜਾਂ ਦੇ ਬਿਲਕੁਲ ਅਨੁਕੂਲ ਹੋਵੇ। ਤਿੰਨ ਸਭ ਤੋਂ ਆਮ ਕਾਰੋਬਾਰੀ ਢਾਂਚੇ ਹਨ:

 • ਇਕੱਲੀ ਮਾਲਕੀ
 • ਸਧਾਰਨ ਭਾਈਵਾਲੀ
 • ਇਨਕਾਰਪੋਰੇਸ਼ਨ

ਕਾਰੋਬਾਰੀ ਸੰਗਠਨਾਂ ਦੇ ਵੱਖ-ਵੱਖ ਰੂਪਾਂ ਬਾਰੇ ਹੋਰ ਜਾਣਕਾਰੀ ਲਈ, ਹੇਠਾਂ ਦਿੱਤੇ ਦਸਤਾਵੇਜ਼ ਪੜ੍ਹੋ:
Société par actions, société en nom collectif, ou entreprise à propriétaire unique?
Structure d'entreprise : laquelle vous convient le mieux?

ਕਾਰੋਬਾਰ ਦਾ ਨਾਮ ਚੁਣਨਾ

ਆਪਣੇ ਕਾਰੋਬਾਰ ਨੂੰ ਰਜਿਸਟਰ ਕਰਨ ਤੋਂ ਪਹਿਲਾਂ, ਤੁਹਾਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਤੁਹਾਡੇ ਕਾਰੋਬਾਰ ਦਾ ਨਾਮ ਕੀ ਹੋਵੇਗਾ। ਸਹੀ ਨਾਮ ਇਸ਼ਤਿਹਾਰ ਦਾ ਇੱਕ ਪ੍ਰਭਾਵੀ ਸਾਧਨ ਹੋ ਸਕਦਾ ਹੈ ਅਤੇ ਤੁਹਾਡੇ ਗਾਹਕਾਂ ਦੀ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਤੁਹਾਡਾ ਕਾਰੋਬਾਰ ਕੀ ਕਰਦਾ ਹੈ ਅਤੇ ਤੁਸੀਂ ਕਿਸ ਮਾਰਕੀਟ ਨੂੰ ਨਿਸ਼ਾਨਾ ਬਣਾ ਰਹੇ ਹੋ।

ਆਪਣੇ ਕਾਰੋਬਾਰ ਨੂੰ ਨਾਮ ਦਿੰਦੇ ਸਮੇਂ ਵਿਚਾਰ ਕਰਨ ਲਈ ਕੁਝ ਗੱਲਾਂ:

 • ਛੋਟੇ ਨਾਮ ਯਾਦ ਰੱਖਣੇ ਆਸਾਨ ਹੁੰਦੇ ਹਨ
 • ਵਰਣਾਤਮਕ ਨਾਮ ਇਹ ਸਮਝਣ ਵਿੱਚ ਲੋਕਾਂ ਦੀ ਮਦਦ ਕਰ ਸਕਦੇ ਹਨ ਕਿ ਤੁਹਾਡੀ ਕੰਪਨੀ ਕੀ ਵੇਚਦੀ ਹੈ
 • ਪੇਸ਼ਾਵਰ ਨਾਮ ਉਸ ਤਸਵੀਰ ਨੂੰ ਫਿਟ ਕਰ ਸਕਦੇ ਹਨ ਜੋ ਤੁਸੀਂ ਦਿਖਾਉਣੀ ਚਾਹੁੰਦੇ ਹੋ
 • ਵਿਲੱਖਣ ਨਾਮ ਯਕੀਨੀ ਬਣਾਉਂਦੇ ਹਨ ਕਿ ਨਾਮ ਪਹਿਲਾਂ ਹੀ ਵਰਤੋਂ ਵਿੱਚ ਨਹੀਂ ਹੈ

ਤੁਹਾਡਾ ਕਾਰੋਬਾਰ ਦਾ ਨਾਮ ਤੁਹਾਡੇ ਕਾਰੋਬਾਰ ਦੀ ਪਛਾਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਜਿਹਾ ਨਾਮ ਚੁਣੋ ਜੋ ਤੁਹਾਡੀਆਂ ਲੋੜਾਂ ਦੇ ਅਨੁਕੂਲ ਹੋਵੇ ਅਤੇ ਤੁਹਾਡੇ ਕਾਰੋਬਾਰ ਦੀ ਤਸਵੀਰ ਨਾਲ ਮੇਲ ਖਾਵੇ।

ਔਨਲਾਈਨ ਪੜ੍ਹੋ:
Choisir un nom…

ਜਗ੍ਹਾ ਚੁਣਨੀ

ਜ਼ਿਆਦਾਤਰ ਕਾਰੋਬਾਰਾਂ ਲਈ, ਕਿਸੇ ਢੁਕਵੀਂ ਜਗ੍ਹਾ ਨੂੰ ਚੁਣਨਾ ਬਹੁਤ ਮਹੱਤਵਪੂਰਨ ਹੁੰਦਾ ਹੈ, ਅਤੇ ਪਤਾ ਅਕਸਰ ਰਜਿਸਟ੍ਰੇਸ਼ਨ, ਲਾਇਸੈਂਸਾਂ ਅਤੇ ਪਰਮਿਟਾਂ ਲਈ ਲੋੜੀਂਦਾ ਹੁੰਦਾ ਹੈ। ਤੁਹਾਡੀ ਆਦਰਸ਼ ਜਗ੍ਹਾ ਤੁਹਾਡੇ ਕਾਰੋਬਾਰ ਦੀਆਂ ਲੋੜਾਂ, ਜ਼ੋਨਿੰਗ ਸਬੰਧੀ ਪ੍ਰਤਿਬੰਧਾਂ, ਅਤੇ ਤੁਹਾਡੇ ਗਾਹਕਾਂ ਅਤੇ ਮੁਕਲਾਬਲੇਦਾਰਾਂ ਦੀ ਸਥਿਤੀ 'ਤੇ ਨਿਰਭਰ ਕਰੇਗੀ। ਆਪਣੀਆਂ ਚੋਣਾਂ ਦੀ ਸਮੀਖਿਆ ਕਰਦੇ ਸਮੇਂ ਟੈਕਸ, ਸ਼ੋਰ ਅਤੇ ਸਥਾਨਕ ਕਾਰੋਬਾਰੀ ਮਾਹੌਲ ਵੀ ਵਿਚਾਰ ਕੀਤੇ ਜਾਣ ਵਾਲੇ ਮਹੱਤਵਪੂਰਨ ਕਾਰਕ ਹਨ।
ਜੇ ਤੁਸੀਂ ਆਪਣਾ ਕਾਰੋਬਾਰ ਆਪਣੇ ਘਰ ਵਿੱਚ ਸਥਾਪਿਤ ਕਰਨ ਬਾਰੇ ਵਿਚਾਰ ਕਰ ਰਹੇ ਹੋ, ਤਾਂ ਸ਼ੁਰੂ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਘਰ ਵਿੱਚ ਅਧਾਰਤ ਕਾਰੋਬਾਰ 'ਤੇ ਕਿਹੜੇ ਵਿਨਿਯਮ ਅਤੇ ਪ੍ਰਤਿਬੰਧ ਲਾਗੂ ਹੋਣਗੇ।
ਔਨਲਾਈਨ ਪੜ੍ਹੋ:
Choix d'un emplacement et aménagement 
Entreprise à domicile

ਸ਼ੁਰੂਆਤ ਕਰਨੀ: ਜ਼ਰੂਰੀ ਚੀਜ਼ਾਂ

ਆਪਣੇ ਕਾਰੋਬਾਰ ਦਾ ਨਾਮ ਕਿਵੇਂ ਰਜਿਸਟਰ ਕਰਨਾ ਹੈ

ਕਾਰੋਬਾਰ ਦੇ ਨਾਮ ਦੀ ਰਜਿਸਟ੍ਰੇਸ਼ਨ ਉਹਨਾਂ ਉੱਦਮੀਆਂ 'ਤੇ ਲਾਗੂ ਹੁੰਦੀ ਹੈ ਜੋ ਇਕੱਲੀ ਮਾਲਕੀ, ਕਿਸੇ ਭਾਈਵਾਲੀ ਜਾਂ ਕਿਸੇ ਕਾਰਪੋਰੇਸ਼ਨ ਲਈ ਕੰਮਕਾਜੀ ਨਾਮ (ਵਪਾਰਕ ਨਾਮ) ਨੂੰ ਰਜਿਸਟਰ ਕਰਨਾ ਚਾਹੁੰਦੇ ਹਨ। ਨਵੇਂ ਕਾਰੋਬਾਰ ਦਾ ਨਾਮ ਰਜਿਸਟਰ ਹੋਣਾ ਲਾਜ਼ਮੀ ਹੈ, ਜੇਕਰ ਇਹ ਕਾਰੋਬਾਰ ਦੇ ਮਾਲਕ ਦੇ ਕਨੂੰਨੀ ਨਾਮ ਤੋਂ ਵੱਖ ਹੈ। ਇਸ ਬਾਰੇ ਜਾਣਕਾਰੀ ਲਈ ਕਿ ਕੋਈ ਕਾਰਪੋਰੇਸ਼ਨ ਕਿਵੇਂ ਸੈਟ ਕਰਨੀ ਹੈ, ਹੇਠਾਂ ਆਪਣੇ ਕਾਰੋਬਾਰ ਨੂੰ ਇਨਕਾਰਪੋਰੇਟ ਕਰਨਾ ਸੈਕਸ਼ਨ ਦੇਖੋ।
ਹੇਠਾਂ ਦਿੱਤੇ ਤਰੀਕਿਆਂ ਦੁਆਰਾ ਤੁਸੀਂ ਨਾਮ ਦੀ ਇੱਕ ਵਿਕਲਪਕ ਖੋਜ ਪੂਰੀ ਕਰ ਸਕਦੇ ਹੋ ਅਤੇ ਆਪਣੇ ਕਾਰੋਬਾਰ ਨੂੰ ਰਜਿਸਟਰ ਕਰਵਾ ਸਕਦੇ ਹੋ:

 • ServiceOntario ਦੀ ਵੈਬਸਾਈਟ ਦੇ ਮਾਧਿਅਮ ਨਾਲ
 • ServiceOntario ਸੈਂਟਰ 'ਤੇ ਖੁਦ ਜਾ ਕੇ
 • ਇੱਕ ਅਰਜ਼ੀ ਫਾਰਮ ਨੂੰ ਫਾਰਮ 'ਤੇ ਦਿੱਤੇ ਪਤੇ 'ਤੇ ਭੇਜ ਕੇ

ਤੁਹਾਡੇ ਕਾਰੋਬਾਰ ਨੂੰ ਰਜਿਸਟਰ ਕਰਨ ਦੀ ਲਾਗਤ $60 ਤੋਂ $80 ਹੁੰਦੀ ਹੈ। ਤੁਹਾਡੀ ਰਜਿਸਟ੍ਰੇਸ਼ਨ ਪੰਜ ਸਾਲਾਂ ਲਈ ਜਾਇਜ਼ ਹੁੰਦੀ ਹੈ ਜਿਸ ਤੋਂ ਬਾਅਦ ਇਸ ਨੂੰ ਨਵਿਆਉਣਾ ਪੈਂਦਾ ਹੈ।
ਔਨਲਾਈਨ ਵਰਤੋਂ ਕਰੋ:
Recherche, enregistrement et renouvellement d'un nom commercial

ਆਪਣੇ ਕਾਰੋਬਾਰ ਨੂੰ ਇਨਕਾਰਪੋਰੇਟ ਕਰਨਾ

ਕਾਰਪੋਰੇਸ਼ਨ ਇੱਕ ਕਾਨੂੰਨੀ ਇਕਾਈ ਹੁੰਦੀ ਹੈ ਜੋ ਕਾਰੋਬਾਰ ਨੂੰ ਇਸਦੇ ਮਾਲਕ/ਚਲਾਉਣ ਵਾਲੇ ਤੋਂ ਵੱਖਰਾ ਕਰਦੀ ਹੈ। ਤੁਸੀਂ ਸੰਘੀ ਜਾਂ ਸੂਬਾਈ ਅਧਾਰ 'ਤੇ ਇਨਕਾਰਪੋਰੇਟ ਹੋਣ ਦੀ ਚੋਣ ਕਰ ਸਕਦੇ ਹੋ। ਹਰੇਕ ਚੋਣ ਦੇ ਨਾਲ ਇਸਦੇ ਫਾਇਦੇ ਅਤੇ ਨੁਕਸਾਨ ਹਨ।

ਸੂਬਾਈ ਇਨਕਾਰਪੋਰੇਸ਼ਨ

ਆਪਣੇ ਕਾਰੋਬਾਰ ਨੂੰ ਸੂਬਾਈ ਅਧਾਰ 'ਤੇ ਇਨਕਾਰਪੋਰੇਟ ਕਰਨ ਨਾਲ ਤੁਸੀਂ ਓਨਟੈਰੀਓ ਵਿੱਚ ਇੱਕ ਕਾਰਪੋਰੇਟ ਨਾਮ ਦੇ ਹੇਠਾਂ ਕਾਰੋਬਾਰ ਕਰ ਸਕਦੇ ਹੋ। ਕਾਰਪੋਰੇਟ ਨਾਮ ਦੀ ਰੱਖਿਆ ਓਨਟੈਰੀਓ ਵਿੱਚ ਲਾਗੂ ਹੁੰਦੀ ਹੈ, ਅਤੇ ਤੁਸੀਂ ਸੂਬੇ ਦੇ ਅੰਦਰ ਆਫਿਸ/ਸਟੋਰ ਖੋਲ੍ਹ ਸਕਦੇ ਹੋ।
ਕੰਪਨੀਆਂ ਅਤੇ ਨਿੱਜੀ ਸੰਪਤੀ ਦੀ ਸੁਰੱਖਿਆ ਬ੍ਰਾਂਚ ਨਾਲ ਸੰਪਰਕ ਕਰੋ:
1-800-361-3223
Constitution d'une société en Ontario

ਸੰਘੀ ਇਨਕਾਰਪੋਰੇਸ਼ਨ

ਜੇ ਤੁਸੀਂ ਆਪਣੇ ਕਾਰੋਬਾਰ ਨੂੰ ਸੰਘੀ ਅਧਾਰ 'ਤੇ ਇਨਕਾਰਪੋਰੇਟ ਕਰਦੇ ਹੋ, ਤਾਂ ਤੁਸੀਂ ਓਨਟੈਰੀਓ ਦੇ ਅੰਦਰ ਅਤੇ/ਜਾਂ ਕੈਨੇਡਾ ਭਰ ਵਿੱਚ ਦੂਜੇ ਸੂਬਿਆਂ ਅਤੇ ਖੇਤਰਾਂ ਅੰਦਰ ਸਥਾਨ ਖੋਲ੍ਹ ਸਕਦੇ ਹੋ। ਜੇ ਤੁਸੀਂ ਵੱਖ-ਵੱਖ ਸੂਬਿਆਂ ਵਿੱਚ ਆਫਿਸ/ਸਟੋਰ ਖੋਲ੍ਹਦੇ ਹੋ, ਤਾਂ ਤੁਹਾਨੂੰ ਉਹਨਾਂ ਸਥਾਨਾਂ ਅਤੇ ਆਪਣੇ ਕਾਰੋਬਾਰ ਨੂੰ ਰਜਿਸਟਰ ਕਰਵਾਉਣ ਦੀ ਲੋੜ ਹੋਵੇਗੀ। ਸੰਘੀ ਇਨਕਾਰਪੋਰੇਸ਼ਨ ਦੇਸ਼ ਭਰ ਵਿੱਚ ਕਾਰਪੋਰੇਟ ਨਾਮ ਦੀ ਸੁਰੱਖਿਆ ਵੀ ਮੁਹੱਈਆ ਕਰਦੀ ਹੈ।
Corporations Canada ਨਾਲ ਸੰਪਰਕ ਕਰੋ:
1-866-333-5556
Étapes de la constitution en société

ਪੇਸ਼ਾਵਰ ਕਾਰਪੋਰੇਸ਼ਨਾਂ

ਜੇ ਤੁਸੀਂ ਨਿਯੰਤ੍ਰਿਤ ਪੇਸ਼ਾਵਰ (ਜਿਵੇਂ ਕਿ ਸਿਹਤ-ਸੰਭਾਲ ਪੇਸ਼ਾਵਰ, ਸਮਾਜਕ ਵਰਕਰ, ਅਕਾਉਂਟੰਟ) ਹੋ ਤਾਂ ਤੁਸੀਂ ਆਪਣੇ ਕੰਮ ਨੂੰ ਸੂਬਾਈ ਅਧਾਰ 'ਤੇ ਇਕ ਪੇਸ਼ਾਵਰ ਕਾਰਪੋਰੇਸ਼ਨ ਦੇ ਰੂਪ ਵਿੱਚ ਇਨਕਾਰਪੋਰੇਟ ਕਰਵਾਉਣ ਦੇ ਸਮਰੱਥ ਹੋ ਸਕਦੇ ਹੋ।

ਪੇਸ਼ਾਵਰ ਕਾਰਪੋਰੇਸ਼ਨਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀਆਂ ਕੁਝ ਉਦਾਹਰਨਾਂ ਹਨ:

 • ਲਿਮਿਟੇਡ ਲਾਇਬਿਲਿਟੀ ਦੀ ਸੁਰੱਖਿਆ
 • ਬਾਹਰੀ ਨਿਵੇਸ਼ ਦੀ ਫੰਡਿੰਗ ਤਕ ਪਹੁੰਚ
 • ਕਾਰਪੋਰੇਟ ਟੈਕਸ ਨਿਯਮਾਂ ਦਾ ਫਾਇਦਾ
 • ਕਾਰਪੋਰੇਟ ਦਰਜਾ

Ministère des Services gouvernementaux et des Services aux consommateurs ਨਾਲ ਸੰਪਰਕ ਕਰੋ:
1-800-361-3223
Sociétés professionnelles

ਵਿਨਿਯਮ, ਲਾਇਸੈਂਸ ਅਤੇ ਪਰਮਿਟ

ਤੁਹਾਡੇ ਕਾਰੋਬਾਰ ਨੂੰ ਸੰਘੀ, ਸੂਬਾਈ ਅਤੇ ਮਿਉਨਿਸਿਪਲ ਪੱਧਰ ਦੀ ਸਰਕਾਰ ਤੋਂ ਲਾਇਸੈਂਸਾਂ ਅਤੇ ਪਰਮਿਟਾਂ ਦੀ ਲੋੜ ਹੋ ਸਕਦੀ ਹੈ।
ਉਸ ਜਾਣਕਾਰੀ ਦੇ ਇਲਾਵਾ ਜੋ ਤੁਹਾਨੂੰ ਇਸ ਗਾਈਡ ਵਿੱਚ ਮਿਲੇਗੀ, ਤੁਸੀਂ ਉਹਨਾਂ ਲਾਇਸੈਂਸਾਂ ਅਤੇ ਵਿਨਿਯਮਾਂ ਨੂੰ ਲੱਭਣ ਲਈ ਜੋ ਤੁਹਾਡੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ, Entreprises Canada ਦੀ ਪਰਮਿਟ ਅਤੇ ਲਾਇਸੈਂਸ ਖੋਜ ਦੀ ਵਰਤੋਂ ਕਰ ਸਕਦੇ ਹੋ, ਜੋ PerLe ਦੁਆਰਾ ਚਲਾਈ ਜਾਂਦੀ ਹੈ। ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਕਿਸੇ ਨਾਲ ਗੱਲ ਕਰਨ ਲਈ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਸਾਡੇ ਨਾਲ ਸੰਪਰਕ ਕਰੋ:
1-888-576-4444
Recherche des permis et licences

ਕਾਨੂੰਨੀ ਪ੍ਰਸ਼ਨ

ਜੇ ਤੁਹਾਡੇ ਕੋਈ ਕਾਨੂੰਨੀ ਪ੍ਰਸ਼ਨ ਹਨ, ਤਾਂ ਕਿਸੇ ਅਜਿਹੇ ਵਕੀਲ ਨਾਲ ਸੰਪਰਕ ਕਰੋ ਜੋ ਕਾਰੋਬਾਰੀ ਵਿਨਿਯਮਾਂ ਨੂੰ ਦੇਖਦਾ ਹੈ। Barreau du Haut-Canada ਦੀ Service de reference du Barreau du Haut-Canada ਤੁਹਾਡੀਆਂ ਲੋੜਾਂ ਦੇ ਅਧਾਰ 'ਤੇ ਕੋਈ ਵਕੀਲ ਜਾਂ ਕਾਨੂੰਨੀ ਸਹਾਇਕ ਲੱਭਣ ਵਿੱਚ ਤੁਹਾਡੀ ਸਹਾਇਤਾ ਕਰ ਸਕਦੀ ਹੈ।
ਔਨਲਾਈਨ ਵਰਤੋਂ ਕਰੋ:
Service de référence du Barreau du Haut-Canada

ਬਿਜ਼ਨਸ ਨੰਬਰ ਦੀ ਰਜਿਸਟ੍ਰੇਸ਼ਨ

ਤੁਹਾਡਾ ਬਿਜ਼ਨਸ ਨੰਬਰ ਟੈਕਸਾਂ, ਤਨਖਾਹਾਂ, ਆਯਾਤ/ਨਿਰਯਾਤ ਅਤੇ ਹੋਰ ਗਤੀਵਿਧੀਆਂ ਲਈ ਸੰਘੀ ਸਰਕਾਰ ਨਾਲ ਨਿਪਟਣ ਵਾਸਤੇ ਤੁਹਾਡਾ ਇਕੱਲਾ ਖਾਤਾ ਨੰਬਰ ਹੁੰਦਾ ਹੈ। ਜੇ ਤੁਹਾਡੀ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਹੈ, ਜਾਂ ਜੇ ਤੁਸੀਂ ਉਤਪਾਦਾਂ ਜਾਂ ਸੇਵਾਵਾਂ ਦਾ ਆਯਾਤ ਅਤੇ/ਜਾਂ ਨਿਰਯਾਤ ਕਰੋਗੇ, ਤਾਂ ਤੁਹਾਨੂੰ ਬਿਜ਼ਨਸ ਨੰਬਰ ਲੈਣ ਦੀ ਲੋੜ ਹੋਵੇਗੀ।
ਜੇ ਤੁਸੀਂ ਓਨਟੈਰੀਓ ਵਿੱਚ ਵਸਤਾਂ ਜਾਂ ਸੇਵਾਵਾਂ ਵੇਚਦੇ ਹੋ, ਤਾਂ ਤੁਹਾਨੂੰ ਹਾਰਮੋਨਾਇਜ਼ਡ ਸੇਲਜ਼ ਟੈਕਸ (TVH) ਲੈਣ ਅਤੇ ਜਮ੍ਹਾਂ ਕਰਾਉਣ ਲਈ ਇੱਕ ਬਿਜ਼ਨਸ ਨੰਬਰ ਦੀ ਲੋੜ ਹੋ ਸਕਦੀ ਹੈ। ਹੋਰ ਜਾਣਕਾਰੀ ਲਈ Agence du revenu du Canada (ARC) ਨਾਲ ਗੱਲ ਕਰੋ।
ARC ਨਾਲ ਸੰਪਰਕ ਕਰੋ:
1-800-959-5525
Agence du revenu du Canada – Entreprise 
Inscription du numéro d'entreprise (NE)

ਟੈਕਸ

ਤੁਹਾਡੀ ਸਥਿਤੀ ਅਤੇ ਪੇਸ਼ ਕੀਤੇ ਜਾਂਦੇ ਉਤਪਾਦਾਂ ਜਾਂ ਸੇਵਾਵਾਂ ਦੀ ਕਿਸਮ 'ਤੇ ਨਿਰਭਰ ਕਰਦੇ ਹੋਏ, ਸੰਘੀ, ਸੂਬਾਈ ਅਤੇ/ਜਾਂ ਮਿਉਨਿਸਿਪਲ ਬਿਜ਼ਨਸ ਟੈਕਸ ਲਾਗੂ ਹੋ ਸਕਦੇ ਹਨ।
ਔਨਲਾਈਨ ਪੜ੍ਹੋ:
Guide sur l'impôt 
Entreprises électroniques et ventes de produits et services à des clients à l'extérieur de l'Ontario 
TVH : ce qui est taxable et ce qui ne l'est pas

ਕਰਮਚਾਰੀ ਰੱਖਣੇ

ਇਹ ਮਹੱਤਵਪੂਰਨ ਹੈ ਕਿ ਜਦੋਂ ਕਰਮਚਾਰੀਆਂ ਨੂੰ ਰੱਖਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਅਤੇ ਮੌਕਿਆਂ ਨੂੰ ਜਾਣੋ, ਅਤੇ ਵਰਤਮਾਨ ਕਿਰਤ ਬਜ਼ਾਰ ਦੇ ਹਾਲਾਤ ਬਾਰੇ ਜਾਣਕਾਰੀ ਲਵੋ।
ਕੁਝ ਗੱਲਾਂ ਜਿਨ੍ਹਾਂ 'ਤੇ ਤੁਸੀਂ ਸਟਾਫ ਰੱਖਦੇ ਸਮੇਂ ਵਿਚਾਰ ਕਰਨਾ ਚਾਹੋਗੇ:

 • ਭਰਤੀ ਦੇ ਤਰੀਕੇ
 • ਤਨਖਾਹਾਂ
 • ਟੈਕਸ ਰਿਟਰਨ
 • ਰੁਜ਼ਗਾਰ ਦੇ ਪੱਧਰ

ਔਨਲਾਈਨ ਪੜ੍ਹੋ:
Recrutement du personnel
Guide sur les règlements en matière d'emploi : Embauche

ਹੋਰ ਸ੍ਰੋਤ

ਪ੍ਰਬੰਧਨ

ਦਿਨ-ਪ੍ਰਤੀ-ਦਿਨ ਦੇ ਕੰਮਾਂ ਤੋਂ ਲੈ ਕੇ ਲੰਬੇ ਸਮੇਂ ਲਈ ਯੋਜਨਾਬੰਦੀ ਤਕ, ਜਾਣੋ ਕਿ ਆਪਣੇ ਕਾਰੋਬਾਰ ਦਾ ਕੁਸ਼ਲਤਾ ਨਾਲ ਪ੍ਰਬੰਧਨ ਕਿਵੇਂ ਕਰਨਾ ਹੈ।

ਸੰਘ

ਜੇ ਤੁਸੀਂ ਕੋਈ ਸੰਘ ਲੱਭਣ ਦੇ ਇੱਛੁਕ ਹੋ, ਤਾਂ ਸਾਡੀ ਸੈਕੰਡਰੀ ਮਾਰਕੀਟ ਦੀ ਰਿਸਰਚ ਸੇਵਾ ਬੇਨਤੀ ਦੀ ਵਰਤੋਂ ਕਰੋ ਅਤੇ ਸਾਡੇ ਤੋਂ ਆਪਣੀਆਂ ਲੋੜਾਂ ਦੇ ਅਨੁਸਾਰ ਖੋਜ ਕਰਵਾਓ।

ਕਾਰੋਬਾਰੀ ਸੰਗਠਨ

Centres d’encadrement des petits entrepreneurs

ਜਾਣਕਾਰ ਆਮ ਕਾਰੋਬਾਰੀ ਸਲਾਹਕਾਰਾਂ ਨਾਲ ਗੱਲ ਕਰਨ, ਸੈਮੀਨਾਰਾਂ ਵਿੱਚ ਭਾਗ ਲੈਣ, ਅਤੇ ਕਾਰੋਬਾਰੀ ਪ੍ਰਕਾਸ਼ਨਾਂ ਨੂੰ ਦੇਖਣ ਲਈ ਕਿਸੇ Centre d’encadrement des petits entrepreneurs ਵਿਖੇ ਜਾਓ।
ਔਨਲਾਈਨ ਖੋਜ ਕਰੋ:
Services consultatifs auprès des petites entreprises

Programme de développement des collectivités de l'Ontario

ਉੱਤਰੀ ਓਨਟੈਰੀਓ ਵਿੱਚ ਅਤੇ ਦੱਖਣੀ ਅਤੇ ਪੂਰਬੀ ਓਨਟੈਰੀਓ ਦੇ ਪੇਂਡੂ ਇਲਾਕਿਆਂ ਵਿੱਚ ਜਾਣਕਾਰੀ ਅਤੇ ਕਾਰੋਬਾਰ ਲਈ ਵਿੱਤੀ ਸਹਾਇਤਾ ਤਕ ਪਹੁੰਚ ਪ੍ਰਾਪਤ ਕਰੋ।
SADC ਨਾਲ ਸੰਪਰਕ ਕਰੋ:
1-866-668-2332 
Programme de développement des collectivités de l'Ontario

Ministère du Développement économique, de la Création d'emplois et du Commerce

ਓਨਟੈਰੀਓ ਦੇ ਛੋਟਾ ਕਾਰੋਬਾਰ ਭਾਈਚਾਰੇ ਬਾਰੇ ਜਾਣਕਾਰੀ ਪ੍ਰਾਪਤ ਕਰੋ, ਅਤੇ ਉਹਨਾਂ ਲੋਕਾਂ ਅਤੇ ਸਰੋਤਾਂ ਨਾਲ ਜੁੜੋ ਜਿਨ੍ਹਾਂ ਦੀ ਤੁਹਾਨੂੰ ਮੁਕਾਬਲੇਦਾਰੀ ਅਤੇ ਮੁਨਾਫਾਯੋਗਤਾ ਵਧਾਉਣ ਲਈ ਲੋੜ ਹੈ।
Ministère du Développement économique, de la Création d'emplois et du Commerce ਨਾਲ ਸੰਪਰਕ ਕਰੋ:
1-800-268-7095
Ministère du Développement économique, de la Création d'emplois et du Commerce

Banque de développement du Canada (BDC)

ਵਰਕਸ਼ਾਪਾਂ, ਸੈਮੀਨਾਰਾਂ ਅਤੇ ਕਾਰੋਬਾਰ ਪ੍ਰਬੰਧਨ ਕੋਰਸਾਂ ਸਮੇਤ ਬਹੁਤ ਤਰ੍ਹਾਂ ਦੇ ਕਾਰੋਬਾਰੀ ਸਲਾਹ ਅਤੇ ਸਿਖਲਾਈ ਪ੍ਰੋਗਰਾਮਾਂ ਤਕ ਪਹੁੰਚ ਪ੍ਰਾਪਤ ਕਰੋ। ਪ੍ਰੋਗਰਾਮਾਂ ਦੀਆਂ ਲਾਗਤਾਂ ਵੱਖ-ਵੱਖ ਹੋਣਗੀਆਂ।
BDC ਨਾਲ ਸੰਪਰਕ ਕਰੋ:
1-877-232-2269
Banque de développement du Canada

Le Service des délégués commerciaux du Canada (SDC)

ਜਾਣੋ ਕਿ ਗਲੋਬਲ ਵੈਲਿਊ ਚੇਨਜ਼ (ਵਿਸ਼ਵ-ਵਿਆਪੀ ਮੁੱਲ ਲੜੀਆਂ) ਤੁਹਾਡੇ ਕਾਰੋਬਾਰ ਲਈ ਮੁਕਾਬਲੇਦਾਰੀ, ਮੁਨਾਫਾਯੋਗਤਾ ਅਤੇ ਲੰਮੀ-ਮਿਆਦ ਦੀ ਟਿਕਾਊਯੋਗਤਾ ਨੂੰ ਕਿਵੇਂ ਸੁਧਾਰ ਸਕਦੀਆਂ ਹਨ।
SDC ਨਾਲ ਸੰਪਰਕ ਕਰੋ:
1-888-306-9991
Devenir un maillon des chaînes de valeur mondiales 
ਤੁਹਾਨੂੰ ਆਪਣੇ ਭਾਈਚਾਰੇ ਵਿੱਚ ਕਾਰੋਬਾਰੀ ਸੇਵਾ ਸੰਗਠਨਾਂ ਵਿਖੇ ਕਿਤਾਬਾਂ, ਮੈਗਜ਼ੀਨਾਂ ਅਤੇ ਹੋਰ ਸਬੰਧਤ ਛਪੀ ਹੋਈ ਸਮੱਗਰੀ ਮਿਲ ਸਕਦੀ ਹੈ। ਕੋਈ Entreprises Canada Ontario (ECO) ਭਾਈਚਾਰਕ ਭਾਈਵਾਲ ਲੱਭਣ ਲਈ, ਸਾਡੇ ਨਾਲ 1-888-576-4444 'ਤੇ ਸੰਪਰਕ ਕਰੋ।