ਘਰ-ਆਧਾਰਿਤ ਵਪਾਰ

ਘਰੇ ਕੰਮ ਕਰਨ ਦੇ ਯੋਗ ਹੋਣਾ ਬਹੁਤ ਲੋਕਾਂ ਨੂੰ ਚੰਗਾ ਲਗਦਾ ਹੈ, ਪਰ ਘਰ-ਆਧਾਰਿਤ ਵਪਾਰ ਸ਼ੁਰੂ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਕੁੱਝ ਗੱਲਾਂ ਹਨ ਜਿਹਡ਼ੀਆਂ ਤੁਹਾਨੂੰ ਸਮਝਣੀਆਂ ਚਾਹੀਦੀਆਂ ਹਨ। ਤੁਹਾਨੂੰ ਚਾਹੀਦੀ ਜਗ੍ਹਾ ਅਤੇ ਤੁਹਾਡੇ ਵਪਾਰ ਦੀ ਕਿਸਮ ਦੇ ਆਧਾਰ `ਤੇ, ਆਪਣਾ ਵਪਾਰ ਨੂੰ ਆਪਣੇ ਘਰ ਵਿਚ ਸਥਾਪਿਤ ਕਰਨਾ ਇੱਕ ਬਹੁਤ ਚੰਗੀ ਚੋਣ ਹੋ ਸਕਦੀ ਹੈ। ਇਹ ਪੱਕਾ ਕਰਨ ਲਈ ਕਿ ਘਰੋਂ ਕੰਮ ਕਰਨਾ ਤੁਹਾਡੇ ਲਈ ਸਭ ਤੋਂ ਵਧੀਆ ਚੋਣ ਹੈ ਬਹੁਤ ਸਾਰੇ ਸ਼ਾਮਿਲ ਗਣਕਾਂ ਨੂੰ ਸਮਝੋ ।

ਘਰ-ਆਧਾਰਿਤ ਵਪਾਰ ਰੱਖਣ ਦੇ ਕੀ ਫਾਇਦੇ ਹਨ?

 • ਕਿਰਾਏ ਨਾਲੋਂ ਸਸਤਾ ਅਤੇ ਤੁਸੀਂ ਆਪਣੇ ਘਰ ਦੇ ਇਸਤੇਮਾਲ ਨੂੰ ਵਪਾਰ ਕਰਾਂ ਵਿੱਚੋਂ ਘਟਾ ਸਕਦੇ ਹੋ (ਉਧਾਰਨ ਲਈ, ਜਾਇਦਾਦ ਕਰ, ਉਪਯੋਗਤਾਵਾਂ, ਮਰੱਮਤਾਂ ਅਤੇ ਦੇਖ-ਭਾਲ, ਘਰ ਦੀ ਇੰਨਸ਼ੋਰੈਂਸ ਅਤੇ ਮੌਰਗੇਜ ਜਾਂ ਕਿਰਾਏ ਦੇ ਸੂਦ ਦਾ ਹਿੱਸਾ)
 • ਕੋਈ ਯਾਤਰਾ ਨਹੀਂ
 • ਆਪਣੇ ਕੰਮ ਦੇ ਘੰਟੇ ਆਪ ਨਿਸ਼ਚਿਤ ਕਰੋ
 • ਕੰਮ ਕਰਨ ਦਾ ਵਾਤਾਵਰਣ ਜ਼ਿਆਦਾ ਸੁਖਦਾਈ
 • ਤੁਸੀਂ ਜਿੰਨਾ ਵੀ ਸਮਾਂ ਵਪਾਰ ਵਿੱਚ ਲਾਉਣਾ ਚਾਹੋ ਲਾ ਸਕਦੇ ਹੋ

ਘਰ-ਆਧਾਰਿਤ ਵਪਾਰ ਰੱਖਣ ਦੇ ਕੀ ਨੁਕਸਾਨ ਹਨ?

 • ਵਪਾਰ ਨੂੰ ਵਧਾਉਣ ਲਈ ਜਿਆਦਾ ਗੁੰਜਾਇਸ਼ ਨਾ ਹੋਣਾ
 • ਵਪਾਰ ਸਹਿਯੋਗੀਆਂ ਕੋਲੋਂ ਵੱਖ ਰਹਿਣਾ
 • ਵਿਸ਼ੇਸ਼ ਸਾਜੋ-ਸਾਮਾਨ ਜਾਂ ਵਾਧੂ ਕਰਮਚਾਰੀਆਂ ਦੀ ਵਿਵਸਥਾ ਕਰਨ ਦੇ ਯੋਗ ਨਾ ਹੋਣਾ
 • ਜੇ ਤੁਹਾਡਾ ਵਪਾਰ ਅਪਾਰਟਮੈਂਟ ਜਾਂ ਘਰ ਵਿੱਚ ਹੈ ਤਾਂ ਕਨੂੰਨੀ ਅਤੇ ਸੁਆਸਥ ਪਾਬੰਦੀਆਂ
 • ਪਰਿਵਾਰ ਅਤੇ ਮਿੱਤਰਾਂ ਵੱਲੋਂ ਵਿਘਨਾਂ, ਅਤੇ ਹੱਦਾਂ ਬੰਨਣ ਵਿਚ ਮੁਸ਼ਕਲਾਂ
 • ਜਦੋਂ ਵਪਾਰ ਚੰਗਾ ਨਾ ਵੀ ਚਲ ਰਿਹਾ ਹੋਵੇ, ਆਪਣੇ ਆਪ ਨੂੰ ਪ੍ਰੇਰਣਾ ਦੇਣ ਦੇ ਯੋਗ ਹੋਣਾ

ਤੁਹਾਡੇ ਲਈ ਕੀ ਠੀਕ ਹੈ ਇਹ ਨਿਰਧਾਰਤ ਕਰਨ ਲਈ ਆਪਣੀ ਛਾਣਬੀਣ ਕਰੋ

ਆਪਣਾ ਘਰ-ਆਧਾਰਿਤ ਵਪਾਰ ਸ਼ੁਰੂ ਕਰਨ ਤੋਂ ਪਹਿਲਾਂ, ਇਹਨਾਂ ਮਹੱਤਵਪੂਰਨ ਨੁਕਤਿਆਂ ਤੇ ਵਿਚਾਰ ਕਰੋ:

 • ਇੱਕ ਘਰ-ਆਧਾਰਿਤ ਵਪਾਰ ਵਿਚਾਰ ਚੁਣੋ ਜਿਸ ਤੇ ਤੁਸੀਂ ਪੂੰਜੀ ਲਾ ਸਕਦੇ ਹੋ, ਜੋ ਤੁਹਾਨੂੰ ਚੰਗਾ ਲਗਦਾ ਹੈ, ਅਤੇ ਜਿੱਥੇ ਤੁਹਾਡੇ ਇਲਾਕੇ ਵਿੱਚ ਜ਼ਰੂਰਤ ਹੈ।
 • ਘਰ ਦੀਆਂ ਮੁੱਖ ਸਰਗਰਮੀਆਂ ਤੋਂ ਦੂਰ ਆਪਣੇ ਘਰ ਜਾਂ ਅਪਾਰਟਮੈਂਟ ਦੇ ਇੱਕ ਖ਼ਾਸ ਖੇਤਰ ਨੂੰ ਆਪਣੇ ਵਪਾਰ ਲਈ ਨਿਯਤ ਕਰਨ ਨੂੰ ਨਿਸ਼ਚਿਤ ਕਰੋ।
 • ਕੋਸ਼ਿਸ਼ ਕਰੋ ਕਿ ਇਹੋ ਜਿਹੀਆਂ ਗੱਲਾਂ ਨਾਲ ਬੇਧਿਆਨ ਨਾ ਹੋਵੋ ਜੋ ਤੁਹਾਨੂੰ ਤੁਹਾਡੇ ਕੰਮ ਤੋਂ ਦੂਰ ਲੈ ਜਾਣ ਅਤੇ ਤੁਹਾਡੀ ਉਤਪਾਦਤਾ ਨੂੰ ਹਾਨੀ ਹੋਵੇ।
 • ਸ਼ੁਰੂ ਕਰਨ ਤੋਂ ਪਹਿਲਾਂ ਸੁਆਸਥ, ਸੁਰੱਖਿਆ ਅਤੇ ਕਰ ਨਿਯਮਾਂ ਲਈ ਦੋਵੇਂ ਪ੍ਰਾਂਤੀ ਅਤੇ ਸੰਘੀ ਨਿਯਮਾਂ ਦੀ ਜਾਂਚ ਕਰੋ।
 • ਤੁਸੀਂ ਇਕ ਘੱਟ ਰਸਮੀ ਵਾਤਾਵਰਨ ਵਿਚ ਹੋ ਇਸ ਕਰਕੇ ਆਪਣੀ ਮਹਾਰਤ ਨੂੰ ਸੰਕਟ ਵਿਚ ਨਾ ਪਾਉ।
 • ਨਿਸ਼ਚਿਤ ਕਰੋ ਕਿ ਤੁਸੀਂ ਇਕਸਾਰ ਕਾਰਜ-ਕ੍ਰਮ ਰੱਖ ਕੇ ਆਪਣੇ ਗਾਹਕਾਂ ਲਈ ਜਾਂ ਦੂਸਰੇ ਰਸਤਿਆਂ ਦੀ ਵਰਤੋਂ ਕਰਕੇ ਉਹਨਾਂ ਨੂੰ ਛੇਤੀ ਵਾਪਸ ਮਿਲਣ ਲਈ ਉਪਲਬਧ ਹੋ ।
 • ਘਰ-ਆਧਾਰਿਤ ਅਵਸਰਾਂ ਤੋਂ ਸਾਵਧਾਨ ਰਹੋ ਜਿਹਡ਼ੇ ਧੋਖਾਧਡ਼ੀ ਹੋ ਸਕਦੇ ਹਨ ।

ਘਰ-ਆਧਾਰਿਤ ਵਪਾਰ ਅਤੇ ਹੋਰ ਵਪਾਰ ਵਿਸ਼ਿਆਂ `ਤੇ ਵਧੇਰੇ ਜਾਣਕਾਰੀ ਲਈ Canada Business Ontario / Entreprises Canada Ontario ਨੂੰ ਅੱਜ ਹੀ ਸੰਪਰਕ ਕਰੋ। ਟੈਲੀਫੋਨ ਸੇਵਾਵਾਂ ਅੰਗ੍ਰੇਜ਼ੀ ਜਾਂ ਫ੍ਰਾਂਸੀਸੀ ਵਿਚ ਉਪਲਬਧ ਹਨ ।