ਇਕ ਕਾਮਯਾਬ ਕਾਰੋਬਾਰ ਚਲਾਉਣ ਲਈ ਜਾਨਣਾ ਜ਼ਰੂਰੀ ਹੈ ਕਿ ਤੁਹਾਡੇ ਗਾਹਕ ਕੌਣ ਹਨ, ਉਨ੍ਹਾਂ ਨੂੰ ਕੀ ਚਾਹੀਦਾ ਹੈ ਜਾਂ ਉਹ ਕੀ ਚਾਹੁੰਦੇ ਹਨ, ਅਤੇ ਉਨ੍ਹਾਂ ਤੱਕ ਕਿੱਦਾਂ ਪਹੁੰਚ ਕਰਨੀ ਹੈ। Canada Business Ontario / Entreprises Canada Ontario ਦੇ ਸੋਮਿਆਂ ਤੋਂ ਫਾਇਦਾ ਉਠਾਓ ਮਾਰਕਿਟ ਖੋਜ ਬਾਰੇ ਹੋਰ ਜਾਨਣ ਲਈ, ਖੋਜ ਕਿਸ ਤਰ੍ਹਾਂ ਕਰਨੀ ਹੈ ਅਤੇ ਆਪਣੇ ਮਾਰਕਿਟ ਖੋਜ ਪ੍ਰੌਜੈਕਟ ਦੀ ਸਹਾਇਤਾ ਲਈ ਮੁਫਤ ਜਾਣਕਾਰੀ ਕਿੱਥੋਂ ਲੈਣੀ ਹੈ।
ਮੁੱਢਲੀ ਮਾਰਕਿਟ ਖੋਜ ਵਿਚ ਜਾਣਕਾਰੀ ਸਿੱਧੀ ਸੰਭਾਵੀ ਗਾਹਕਾਂ ਕੋਲੋਂ ਸਰਵੇ, ਫੋਕਸ ਗਰੁੱਪ, ਫੀਲਡ ਟੈਸਟਿੰਗ ਆਦਿ ਰਾਹੀਂ ਇਕੱਤਰ ਕੀਤੀ ਜਾਂਦੀ ਹੈ। ਤੁਸੀਂ ਖੋਜ ਖੁਦ ਵੀ ਕਰ ਸਕਦੇ ਹੋ ਜਾਂ ਕੋਈ ਕੰਪਨੀ ਮਜ਼ਦੂਰੀ ਤੇ ਰੱਖ ਸਕਦੇ ਹੋ।
ਵਿਚਕਾਰਲੀ ਮਾਰਕਿਟ ਖੋਜ ਪਹਿਲਾਂ ਹੀ ਇਕੱਤਰ ਕੀਤੀ ਜਾਣਕਾਰੀ ਜਿਵੇਂ ਕਿ ਜਨ-ਅਂਕਣ ਦੇ ਅੰਕ਼ਡ਼ਿਆਂ ਅਤੇ ਸਨਅਤ ਦੇ ਅੰਕਿੜਆਂ ਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਆਪਣੇ ਕਾਰੋਬਾਰ ਲਈ ਜਾਂ ਖਰੀਦੋ-ਫਰੋਖਤ ਯੋਜਨਾ ਲਈ ਵਰਤਿਆ ਜਾਂਦਾ ਹੈ।
ਕੀ ਤੁਸੀਂ ਮੁਫਤ ਵਪਾਰ ਦੀ ਖੋਜ ਸੇਵਾ ਭਾਲ ਰਹੇ ਹੋ ਜਿਹੜੀ ਤੁਹਾਨੂੰ ਵਪਾਰ ਸ਼ੁਰੂ ਕਰਨ ਵਿਚ ਮਦਦ ਕਰੇ। ਸਪੈਸ਼ਲਾਈਜ਼ਡ ਰੀਸਰਚ ਸਰਵਿਸ Canada Business Ontario / Entreprises Canada Ontario ਤੁਹਾਨੂੰ ਕਈ ਸੋਮਿਆਂ ਤੋਂ ਸੈਕੰਡਰੀ ਮਾਰਕਿਟ ਰੀਸਰਚ ਪ੍ਰਦਾਨ ਕਰਦਾ ਹੈ:
ਅਸੀਂ ਤੁਹਾਡੀ ਮਦਦ ਲਈ ਹਾਂ। ਸਾਡੇ ਆਨਲਾਈਨ ਸੋਮਿਆਂ `ਤੇ ਉਪਲੱਬਧ ਵੱਡੀ ਗਿਣਤੀ ਦੇ ਸੰਗ੍ਰਹਿਆਂ ਤੋਂ ਫਾਇਦਾ ਉਠਾਓ। ਅੱਜ ਹੀ ਸਾਡੇ ਵੈੱਬਸਾਈਟ `ਤੇ ਆਵੋ, ਜਾਂ ਬਿਜ਼ਨੈੱਸ ਇਨਫੋ ਲਾਈਨ `ਤੇ ਫੋਨ ਕਰੋ ਅਤੇ ਖਰੀਦੋ-ਫਰੋਖਤ ਖੋਜ ਬਾਰੇ ਹੋਰ ਜਾਣਕਾਰੀ ਲਵੋ। ਟੈਲੀਫੋਨ `ਤੇ ਅੰਗ੍ਰੇਜ਼ੀ ਅਤੇ ਫਰਾਂਸੀਸੀ ਵਿਚ ਸੇਵਾਵਾਂ ਉਪਲੱਬਧ ਹਨ।
Canada Business Ontario / Entreprises Canada Ontario ਕੈਨੇਡਾ ਬਿਜ਼ਨਿੱਸ ਨੈੱਟਵਰਕ ਦਾ ਮੈਂਬਰ ਹੈ Canada Business Network / Réseau Entreprises Canada.
1-888-745-8888
ਟੀਟੀਵਾਈ : 1-800-457-8466