Symbol of the Government of Canada
Government of Ontario

ਨੌਕਰੀ ਦੇ ਪੱਧਰ

ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਕਰਮਚਾਰੀਆਂ ਨਾਲ ਇਨਸਾਫ ਹੋਵੇ, ਕੇਂਦਰੀ ਅਤੇ ਸੂਬਾਈ ਸਰਕਾਰਾਂ ਨੇ ਨੌਕਰੀ ਦੇ ਪੱਧਰ ਤਹਿ ਕੀਤੇ ਹਨ:

  • ਘੱਟ ਤੋਂ ਘੱਟ ਤਨਖਾਹ
  • ਸਲਾਨਾ ਛੁੱਟੀਆਂ ਅਤੇ ਦੂਜੀਆਂ ਕਿਸਮਾਂ ਦੀ ਛੁੱਟੀ
  • ਪਬਲਿਕ (ਸਟੈਚੂਟਰੀ) ਜਾਂ ਸਰਕਾਰੀ ਛੁੱਟੀਆਂ
  • ਕੰਮ ਦੇ ਘੰਟੇ, ਸਣੇ ਸਾਧਾਰਨ ਘੰਟਿਆਂ ਦੇ, ਓਵਰਟਾਇਮ ਅਤੇ ਐਂਮਰਜੰਸੀ ਜ਼ਰੂਰਤਾਂ

ਜੇ ਤੁਹਾਡਾ ਕਾਰੋਬਾਰ ਕੇਂਦਰੀ ਸਰਕਾਰ ਦੇ ਨਿਯਮਾਂ ਅਧੀਨ ਆਉਂਦੀ ਸੱਨਅਤ ਵਿਚ ਹੈ, ਤੁਹਾਨੂੰ ਕੇਂਦਰੀ ਇੰਪਲਾਏਮਿੰਟ ਸਟੈਂਡਰਡ ਅਨੁਸਾਰ ਚਲਣਾ ਪਵੇਗਾ। ਸਨਅਤ ਦੇ ਜਿਹੜੇ ਸੈਕਟਰ ਕੇਂਦਰੀ ਸਰਕਾਰ ਦੇ ਨਿਯਮਾਂ ਅਧੀਨ ਆਉਂਦੇ ਹਨ, ਉਨ੍ਹਾਂ ਵਿਚ ਸ਼ਾਮਲ ਹਨ:

  • ਬੈਂਕਾਂ
  • ਸਮੁੰਦਰੀ ਰਸਤੇ ਸਮਾਨ ਭੇਜਣਾ, ਬੇ਼ਡ਼ੀਆਂ ਅਤੇ ਬੰਦਰਗਾਹ ਦੀਆਂ ਸੇਵਾਵਾਂ
  • ਹਵਾਈ ਆਵਾਜਾਈ, ਸਣੇ ਹਵਾਈ ਅੱਡਿਆਂ ਦੇ, ਹਵਾਈ ਅੱਡੇ ਅਤੇ ਹਵਾਈ ਕੰਪਨੀਆਂ
  • ਰੇਲਵੇ ਅਤੇ ਸੜਕੀ ਆਵਾਜਾਈ ਜਿਹਦੇ ਵਿਚ ਸੂਬਾਈ ਜਾਂ ਅੰਤਰਰਾਸ਼ਟਰੀ ਹੱਦਾਂ ਨੂੰ ਲੰਘਣਾ ਸ਼ਾਮਲ ਹੋਵੇ
  • ਨਹਿਰਾਂ, ਪਾਈਪ ਲਾਈਨਾਂ, ਸੁਰੰਗਾਂ ਅਤੇ ਪੁਲ਼ (ਸੂਬਾਈ ਹੱਦਾਂ ਪਾਰ ਕਰਨੀਆਂ)
  • ਟੈਲੀਫੋਨ, ਟੈਲੀਗਰਾਫ ਅਤੇ ਕੇਬਲ ਸਿਸਟਮ
  • ਰੇਡੀਓ ਅਤੇ ਟੈਲੀਵਿਯਨ ਬਰਾਡਕਾਸਟਿੰਗ
  • ਗ੍ਰੇਨ ਐਲੀਵੇਟਰ, ਚਾਰੇ ਅਤੇ ਬੀਜਾਂ ਦੀਆਂ ਮਿੱਲਾਂ
  • ਯੁਰੇਨੀਅਮ ਮਾਈਨਿੰਗ ਅਤੇ ਪ੍ਰਾਸੈਸਿੰਗ
  • ਮੱਛੀ ਸੱਨਅਤ ਨੂੰ ਕੁਦਰਤੀ ਸੋਮੇ ਵਜੋਂ ਸੁਰੱਖਿਅਤ ਰੱਖਣ ਨਾਲ ਸੰਬਧਤ ਬਿਜ਼ਨਿੱਸ
  • ਪਹਿਲੀਆਂ ਕੌਮਾਂ ਨਾਲ ਸਬੰਧਤ ਕਈ ਸਰਗਰਮੀਆਂ
  • ਕੇਂਦਰੀ ਸਰਕਾਰ ਦੀਆਂ ਬਹੁਤੀਆਂ ਕਾਰਪੋਰੇਸ਼ਨਾਂ
  • ਕੇਂਦਰੀ ਕਾਨੂੰਨ ਸਬੰਧੀ ਅਮਲ ਨੂੰ ਚਲਾਉਣ ਲਈ ਜ਼ਰੂਰੀ ਕੋਈ ਨਿੱਜੀ ਕਾਰੋਬਾਰ

ਜੇ ਤੁਹਾਡਾ ਕਾਰੋਬਾਰ ਇਨ੍ਹਾਂ ਸੈਕਟਰਾਂ ਵਿੱਚੋਂ ਨਹੀਂ ਤਾਂ ਤੁਹਾਨੂੰ ਸੂਬਾਈ ਜਾਂ ਪ੍ਰਾਦੇਸ਼ਿਕ ਨੌਕਰੀ ਦੇ ਮਿਆਰਾਂ ਅਨੁਸਾਰ ਚੱਲਣਾ ਪਵੇਗਾ।

ਜੇ ਤੁਹਾਡੇ ਕਾਮੇ ਯੁਨੀਅਨ ਵਿਚ ਜਥੇਬੰਦ ਹਨ ਤਾਂ ਕੁਲੈਕਟਿਵ ਐਗਰੀਮੈਂਟ ਅਨੁਸਾਰ ਤੁਹਾਨੂੰ ਹੋਰ ਵਾਧੂ ਮਿਆਰਾਂ ਅਨੁਸਾਰ ਵੀ ਚੱਲਣਾ ਪਵੇਗਾ

ਤਨਖਾਹਾਂ ਅਤੇ ਪੇਅਰੋਲ

ਮਾਲਕ ਵਜੋਂ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਕਰਮਚਾਰੀਆਂ ਨੂੰ ਸੂਬੇ ਜਾਂ ਰਾਜਖੇਤਰ ਵਲੋਂ ਸਥਾਪਤ ਕੀਤੀ ਘੱਟ ਤੋਂ ਘੱਟ ਤਨਖਾਹ ਜ਼ਰੂਰ ਦੇਵੋ। ਬਹੁਤੇ ਕੰਮਾਂ ਵਾਸਤੇ, ਘੰਟੇ ਦੀ ਘੱਟੋ ਘੱਟ ਮਜ਼ਦੂਰੀ ਤਹਿ ਹੁੰਦੀ ਹੈ; ਪਰ ਕੁਝ ਨੌਜਵਾਨ ਕਾਮਿਆਂ ਵਾਸਤੇ ਕੁਝ ਵਿਸ਼ੇਸ਼ ਕੰਮਾਂ ਵਿਚ ਛੋਟਾਂ ਹਨ। ਜਦੋਂ ਤੁਸੀਂ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਵੋ, ਤੁਹਾਨੂੰ ਟੈਕਸ ਅਤੇ ਹੋਰ ਕਟਾਉਤੀਆਂ ਕੱਟ ਕੇ ਸਰਕਾਰ ਕੋਲ ਜਮਾਂ ਕਰਾਉਣੀਆਂ ਪੈਣਗੀਆਂ।

ਕੰਮ ਦੇ ਘੰਟੇ ਤੇ ਓਵਰਟਾਇਮ

ਇਸ ਬਾਰੇ ਵੀ ਸੂਬਾਈ ਅਤੇ ਰਾਜਖੇਤਰੀ ਮਿਆਰ ਤਹਿ ਹਨ ਕਿ ਕਿਸੇ ਕਰਮਚਾਰੀ ਨੂੰ ਹਰ ਰੋਜ਼ ਅਤੇ ਹਫਤੇ ਕਿੰਨੇ ਘੰਟੇ ਕੰਮ ਕਰਨਾ ਪਵੇਗਾ। ਕੰਮ ਦੇ ਘੰਟਿਆਂ ਦੇ ਮਿਆਰਾਂ ਵਿਚ ਖਾਣ ਵਾਸਤੇ ਅਤੇ ਆਰਾਮ ਕਰਨ ਵਾਸਤੇ ਬਰੇਕਾਂ ਵੀ ਸ਼ਾਮਲ ਹੁੰਦੀਆਂ ਹਨ। ਇਹ ਮਿਆਰ ਬਹੁਤੇ ਕਰਮਚਾਰੀਆਂ ਅਤੇ ਬਹੁਤੀਆਂ ਸਥਿਤੀਆਂ `ਤੇ ਲਾਗੂ ਹੁੰਦੇ ਹਨ। ਪਰ ਕੁਝ ਛੋਟਾਂ ਹਨ ਅਤੇ ਓਵਰਟਾਇਮ ਲਈ, ਐਮਰਜੈਂਸੀਆਂ ਅਤੇ ਕੁਝ ਪੇਸ਼ਿਆਂ ਜਾਂ ਕੰਮਾਂ ਲਈ ਵਿਸ਼ੇਸ਼ ਨਿਯਮ ਹਨ।

ਪਬਲਿਕ (ਸਰਕਾਰੀ) ਛੁੱਟੀਆਂ

ਬਹੁਤੀਆਂ ਹਾਲਤਾਂ ਵਿਚ ਤੁਹਾਨੂੰ ਆਪਣੇ ਕਰਮਚਾਰੀਆਂ ਨੂੰ ਪਬਲਿਕ ਛੁੱਟੀਆਂ ਦੇ ਪੈਸੇ ਦੇਣੇ ਪੈਣਗੇ। ਸੂਬਾਈ ਅਤੇ ਰਾਜਖੇਤਰਾਂ ਦੇ ਲੇਬਰ ਮਿਆਰਾਂ ਵਿਚ ਪਬਲਿਕ ਛੁੱਟੀਆਂ ਦੀ ਲਿਸਟ ਅਤੇ ਉਨ੍ਹਾਂ `ਤੇ ਲਾਗੂ ਹੁੰਦੇ ਵਿਸ਼ੇਸ਼ ਨਿਯਮ ਸ਼ਾਮਲ ਹੁੰਦੇ ਹਨ।

ਸਲਾਨਾ ਛੁੱਟੀਆਂ ਅਤੇ ਹੋਰ ਕਿਸਮਾਂ ਦੀਆਂ ਨਿੱਜੀ ਛੁੱਟੀਆਂ

ਇਕ ਮਾਲਕ ਵਜੋਂ ਤੁਹਾਨੂੰ ਜ਼ਾਤੀ ਛੁੱਟੀ ਵਾਸਤੇ ਸੂਬਾਈ ਅਤੇ ਰਾਜਖੇਤਰਾਂ ਦੇ ਲੇਬਰ ਪੱਧਰਾਂ ਅਨੁਸਾਰ ਚੱਲਣਾ ਪਵੇਗਾ। ਛੁੱਟੀ ਦੀ ਕਿਸਮ ਉਸ ਦੀ ਵਿਆਖਿਆ ਲਈ ਵਰਤੀ ਜਾਂਦੀ ਭਾਸ਼ਾ ਦੇਸ ਦੇ ਵੱਖ ਵੱਖ ਹਿੱਸਿਆਂ ਵਿਚ ਵੱਖਰੀ ਹੁੰਦੀ ਹੈ, ਪਰ ਆਮ ਤੌਰ `ਤੇ ਇਸ ਵਿਚ ਸ਼ਾਮਲ ਹਨ ਸਾਲਾਨਾ ਛੁੱਟੀਆਂ, ਬੀਮਾਰੀ ਦੀ ਛੁੱਟੀ, ਮਾਤਮ ਲਈ ਛੁੱਟੀ ਅਤੇ ਪਰਿਵਾਰ ਦੇ ਕਿਸੇ ਬੀਮਾਰ ਮੈਂਬਰ ਦੀ ਦੇਖ ਭਾਲ ਕਰਨ ਲਈ ਛੁੱਟੀ।

ਬੱਚਾ ਜਨਣ (ਮੈਟਰਨਟੀ) ਅਤੇ ਮਾਪੇ ਬਣਨ ਲਈ ਛੁੱਟੀ

ਕਨੇਡਾ ਦੇ ਸਾਰੇ ਸੂਬੇ ਅਤੇ ਰਾਜਖੇਤਰ ਮਾਪਿਆਂ ਨੂੰ ਕੰਮ ਤੋਂ ਛੁੱਟੀ ਦਾ ਹੱਕ ਦਿੰਦੇ ਹਨ ਜਦੋਂ ਉਹ ਮਾਪੇ ਬਣਨ। ਕੰਮ ਤੋਂ ਵਿਹਲ ਕਰਨ ਦੇ ਨਾਲ ਨਾਲ ਤੁਹਾਡੇ ਕਰਮਚਾਰੀ ਇੰਪਲਾਏਮਿੰਟ ਇੰਸ਼ੁਰੈਂਸ ਪ੍ਰੋਗਰਾਮ ਰਾਹੀਂ ਭੱਤਿਆਂ ਦੇ ਵੀ ਹੱਕਦਾਰ ਹੋ ਸਕਦੇ ਹਨ।

ਇੰਪਲਾਏਮਿੰਟ ਸਟੈਂਡਰਡਜ਼ ਬਾਰੇ ਅਤੇ ਵਪਾਰ ਸਬੰਧੀ ਹੋਰ ਵਿਸ਼ਿਆਂ ਬਾਰੇ ਵਾਧੂ ਜਾਣਕਾਰੀ ਲਈ Canada Business Ontario / Entreprises Canada Ontario ਨਾਲ ਅੱਜ ਹੀ ਸੰਪਰਕ ਕਰੋ। ਟੈਲੀਫੋਨ ਸੇਵਾਵਾਂ ਅੰਗ੍ਰੇਜ਼ੀ ਅਤੇ ਫਰਾਂਸੀਸੀ ਵਿਚ ਮਿਲਦੀਆਂ ਹਨ।

ਵਪਾਰ ਇਨਫ਼ੋ ਲਾਈਨ

1-888-745-8888
ਟੀਟੀਵਾਈ : 1-800-457-8466

www.canadabusiness.ca

ontario@canadabusiness.ca