Please note: Canada Business Ontario is now FedDev Ontario Small Business Services.
Our information and services remain the same.

ਵਪਾਰ ਖ਼ਰੀਦਣਾ

ਵਪਾਰ ਨੂੰ ਖ਼ਰੀਦਣਾ ਸਮਾਂ ਅਤੇ ਤਾਕਤ ਲੈ ਸਕਦੇ ਹਨ। ਇਹ ਪੱਕਾ ਕਰਨ ਲਈ ਕਿ ਤੁਸੀਂ ਠੀਕ ਕਿਸਮ ਦਾ ਵਪਾਰ ਖਰੀਦੋ ਅਤੇ ਇਸਦੇ ਲਈ ਤੁਸੀਂ ਵਾਜਬ ਕੀਮਤ ਅਦਾ ਕਰੋ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਛਾਣਬੀਣ ਕਰੋ।

ਵਪਾਰ ਦਾ ਮੁੱਲ ਪਾਉਣਾ

ਵਪਾਰ ਖਰੀਦਣ ਦਾ ਫੈਸਲਾ ਕਰਨ ਤੋਂ ਪਹਿਲਾਂ, ਤੁਹਾਨੂੰ ਵਪਾਰ ਦੀ ਹਾਲਤ ਅਤੇ ਸਮਰੱਥਾ ਦਾ ਮੁੱਲ ਪਾਉਣਾ ਚਾਹੀਦਾ ਹੈ । ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ:

 • ਕੀ ਬਿਲਡਿੰਗ, ਸਾਜੋ-ਸਾਮਾਨ ਅਤੇ ਵਸਤੂ-ਸੂਚੀ ਕੰਮ ਕਰਦੇ ਹਨ?
 • ਕੀ ਵਪਾਰ ਦੀ ਚੰਗੀ ਮਸ਼ਹੂਰੀ ਹੈ?
 • ਵਪਾਰ ਕਿੰਨਾ ਕੁ ਪ੍ਰਤੱਖ ਅਤੇ ਸੁਲੱਭ ਹੈ? ਕੀ ਇਹ ਸ਼ਹਿਰ ਜਾਂ ਕਸਬੇ ਤੇਂ ਬਾਹਰ ਸਥਾਪਿਤ ਹੈ? ਜੇ ਤੁਸੀਂ ਆਪਣੇ ਪੂਰਤੀਕਰਤਾਵਾਂ ਅਤੇ ਗਾਹਕਾਂ ਕੋਲੋਂ ਦੂਰੀ ਤੇ ਹੋ ਤਾਂ ਤੁਹਾਨੂੰ ਮਾਲ ਭੇਜਣ ਦੇ ਜ਼ਰੂਰੀ ਖਰਚਿਆਂ ਦਾ ਵੀ ਖਿਆਲ ਰੱਖਣਾ ਪਵੇਗਾ।
 • ਕੀ ਉਤਪਾਦ ਜਾਂ ਸੇਵਾਵਾਂ ਆਮਦਨੀ ਉਤਪੰਨ ਕਰ ਰਹੇ ਹਨ? ਕੀ ਵਿਕ੍ਰੀ ਵਧ, ਘਟ ਜਾਂ ਇੱਕੋ ਥਾਂ `ਤੇ ਖਡ਼ੀ ਹੈ?
 • ਕੀ ਪੂਰਤੀਕਰਤਾਵਾਂ ਅਤੇ ਬੈਂਕ ਜਿਨ੍ਹਾਂ ਦੇ ਨਾਲ ਵਪਾਰ ਵਿਹਾਰ ਕਰਦਾ ਹੈ, ਵਿਚਕਾਰ ਚੰਗਾ ਕਾਰਜਕਾਰੀ ਸੰਬੰਧ ਹੈ?

ਜੇ ਸੌਦਾ ਇੰਨਾ ਚੰਗਾ ਲਗਦਾ ਹੈ ਕਿ ਉਹ ਸੱਚ ਨਹੀਂ ਲੱਗਦਾ, ਤਾਂ ਸ਼ਾਇਦ ਇਹੀ ਹੈ। ਇਸ ਲਈ ਚੌਕਸ ਰਹੋ!

ਵਪਾਰ ਲਈ ਕਿੰਨਾ ਦੇਣਾ ਹੈ ਇਹ ਨਿਰਧਾਰਿਤ ਕਰਨਾ

ਇਸ ਤੋਂ ਪਹਿਲਾਂ ਕਿ ਕਾਰ-ਵਿਹਾਰ ਸ਼ੁਰੂ ਹੋਵੇ ਖ਼ਰੀਦਾਰ ਦੇ ਤੌਰ ਤੇ, ਜਾਣੋ ਕਿ ਈਮਾਨਦਾਰੀ ਨਾਲ ਤੁਸੀਂ ਕਿੰਨਾ ਖ਼ਰਚ ਕਰ ਸਕਦੇ ਹੋ । ਤੁਹਾਨੂੰ ਖ਼ਰੀਦਣ ਲਈ ਆਪਣੇ ਕਾਰ-ਵਿਹਾਰ ਵਿੱਚ ਲਿਫਵਾਂ ਹੋਣਾ ਚਾਹੀਦਾ ਹੈ, ਪਰ ਆਪਣੇ ਬਜਟ ਅਤੇ ਵਪਾਰ ਦੇ ਮੁੱਲ ਦਾ ਧਿਆਨ ਰੱਖੋ।

ਵਪਾਰ ਦਾ ਮੁੱਲ ਕੀ ਹੈ?

 • ਸੰਪਤੀ ਦੀ ਕੀਮਤ ਜਾਣੋ ਜਿਵੇਂ ਮਕਾਨ, ਸਾਜੋ-ਸਾਮਾਨ ਅਤੇ ਉਤਪਾਦ।
 • ਵਿਚਾਰਨ ਲਈ ਦੂਸਰੇ ਗਣਕ ਹਨ ਵਪਾਰ ਦੇ ਆਰਥਿਕ ਬਿਆਨ, ਸਾਲਾਨਾ ਰਿਪੋਰਟ ਅਤੇ ਬੌਧਿਕ ਜਾਇਦਾਦ (ਮਿਸਾਲ ਦੇ ਤੌਰ ਤੇ ਕਾਢ ਦੇ ਅਧਿਕਾਰ ਅਤੇ ਧੰਧੇ ਦੇ ਨਿਸ਼ਾਨ)
 • ਕਿਸੇ ਵੀ ਵਪਾਰ ਲਈ ਕੁਝ ਬਹੁ-ਮੁੱਲੀ ਸੰਪਤੀਆਂ ਮਸ਼ਹੂਰੀ, ਗਾਹਕ ਸੂਚੀਆਂ ਅਤੇ ਕਰਮਚਾਰੀ ਵਰਗ ਦੇ ਗੁਣ ਹੁੰਦੇ ਹਨ।

ਗਾਹਕਾਂ ਨਾਲ ਗੱਲ-ਬਾਤ ਕਰੋ ਜੋ ਸਿੱਧੇ ਵਪਾਰ ਕੋਲੋਂ ਖ਼ਰੀਦਦੇ ਹਨ। ਇਸ ਤੋਂ ਪਹਿਲਾਂ ਕਿ ਤੁਸੀਂ ਇਕਰਾਰਨਾਮੇ ਤੇ ਦਸਤਖ਼ਤ ਕਰੋ ਵਪਾਰ ਦੀ ਮਸ਼ਹੂਰੀ ਨੂੰ ਜਾਨਣਾ ਬੇਹਤਰ ਹੈ । ਬੈਂਕ ਉਸ ਵਪਾਰ ਦਾ ਜਿਆਦਾ ਆਦਰ ਕਰਦੇ ਹਨ ਜਿਹਡ਼ਾ ਪਹਿਲਾਂ ਤੋਂ ਹੀ ਮੁਨਾਫ਼ੇ ਵਾਲਾ ਰਿਹਾ ਹੈ।

ਅੰਤਿਮ ਵਿਚਾਰਾਂ

 • ਕਾਹਲ ਨਾ ਕਰੋ ਅਤੇ ਇਸ ਤੋਂ ਪਹਿਲਾਂ ਕਿ ਤੁਸੀਂ ਖ਼ਰੀਦਣ ਲਈ ਵਚਨਬੱਧ ਹੋਵੋ ਤੁਹਾਨੂੰ ਦਿੱਤੀ ਗਈ ਸਾਰੀ ਜਾਣਕਾਰੀ ਦੀ ਤਸਦੀਕ ਕਰੋ ।
 • ਇਹੋ ਜਿਹੇ ਉਦਯੋਗ ਵਿੱਚੋਂ ਵਪਾਰ ਖ਼ਰੀਦੋ ਜਿਸਨੂੰ ਤੁਸੀਂ ਚੰਗੀ ਤਰਾਂ ਜਾਣਦੇ ਹੋ ਅਤੇ ਉਤਪਾਦਾਂ ਅਤੇ ਸੇਵਾਵਾਂ ਨੂੰ ਵੇਚਣ ਵਿੱਚ ਤੁਹਾਨੂੰ ਸੌਖ ਹੈ।
 • ਪੂੰਜੀ `ਤੇ ਵਾਪਸੀ ਦੇ ਆਧਾਰ ਤੇ ਖ਼ਰੀਦੋ ਨਾ ਕਿ ਕੀਮਤ।
 • ਆਪਣਾ ਸਾਰਾ ਧਨ ਖ਼ਰੀਦ ਲਈ ਇਸਤੇਮਾਲ ਨਾ ਕਰੋ ।
 • ਤੁਸੀਂ ਖਰੀਦਣ ਤੋਂ ਪਹਿਲਾਂ ਪੂਰਤੀਕਰਤਾਵਾਂ, ਗਾਹਕਾਂ ਅਤੇ ਵਪਾਰ ਦੀ ਮਸ਼ਹੂਰੀ ਦੀ ਛਾਣ ਬੀਣ ਕਰੋ ।

ਵਪਾਰ ਖ਼ਰੀਦਣ ਅਤੇ ਹੋਰ ਵਪਾਰਕ ਵਿਸ਼ਿਆਂ `ਤੇ ਵਧੇਰੇ ਜਾਣਕਾਰੀ ਲਈ Small Business Services / Services aux petites entreprises ਅੱਜ ਹੀ ਸੰਪਰਕ ਕਰੋ। ਟੈਲੀਫੋਨ ਸੇਵਾਵਾਂ ਅੰਗ੍ਰੇਜ਼ੀ ਜਾਂ ਫ਼੍ਰਾਂਸੀਸੀ ਵਿੱਚ ਉਪਲਬਦ ਹਨ।